- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਵਾਸੀ ਵਿਆਹੁਤਾ ਭੇਦਭਰੀ ਹਾਲਤ ਵਿੱਚ ਛੇ ਸਾਲਾ ਬੱਚੇ ਸਮੇਤ ਲਾਪਤਾ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਟੂਟੋਮਜਾਰਾ ਭੱਠੇ ’ਤੇ ਕੰਮ ਕਰਦੇ ਮਜ਼ਦੂਰ ਦੀ ਪਤਨੀ ਆਪਣੇ ਛੇ ਸਾਲਾਂ ਬੱਚੇ ਨਾਲ ਗੁੰਮ ਹੋ ਗਈ ਹੈ, ਜਿਸ ਨੂੰ 15 ਦਿਨ ਬੀਤ ਜਾਣ ’ਤੇ ਵੀ ਉਸਦਾ ਕੋਈ ਪਤਾ ਨਹੀਂ ਲੱਗਾ। ਜਾਣਕਾਰੀ ਮੁਤਾਬਿਕ ਗੁਲਾਬ ਪੁੱਤਰ ਬਾਬੂ ਰਾਮ ਵਾਸੀ ਯੂਪੀ ਹਾਲ ਵਾਸੀ ਟੂਟੋਮਜਰਾ ਨੇ ਥਾਣਾ ਮਾਹਿਲਪੁਰ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹ ਟੂਟੋਮਜਾਰੇ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਦੇ ਹਨ। ਬੀਤੀ 9 ਸਤੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਭੱਠੇ ’ਤੇ ਕੰਮ ਕਰਨ ਲਈ ਚਲੇ ਗਏ ਅਤੇ ਉਨ੍ਹਾਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਸਰੀਤਾ ਪਤਨੀ ਗੋਬਿੰਦ ਜੋ ਸੁਣ ਅਤੇ ਬੋਲ ਨਹੀਂ ਸਕਦੀ ਆਪਣੇ ਨਾਲ ਛੇ ਸਾਲ ਦੇ ਲੜਕੇ ਨੂੰ ਲੈ ਕੇ ਕਿਤੇ ਚਲੀ ਗਈ। ਉਨ੍ਹਾਂ ਆਸ-ਪਾਸ ਝੁੱਗੀਆਂ ਅਤੇ ਸਾਰੇ ਰਿਸ਼ਤੇਦਾਰਾਂ ਦੇ ਲੱਭਿਆ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਉਸ ਨੂੰ ਡਰ ਹੈ ਕਿ ਉਸ ਦੀ ਨੂੰਹ ਅਤੇ ਉਸ ਦੇ ਪੋਤਰੇ ਨਾਲ ਕੋਈ ਅਣਸਖਾਵੀਂ ਘਟਨਾ ਨਾ ਵਾਪਰ ਜਾਵੇ। ਪਰਿਵਾਰ ਨੇ ਔਰਤ ਅਤੇ ਬੱਚੇ ਨੂੰ ਲੱਭਣ ਲਈ ਥਾਣਾ ਮਾਹਿਲਪੁਰ ਦੀ ਪੁਲਿਸ ਕੋਲ ਗੁਹਾਰ ਲਗਾਈ ਹੈ।