- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ ਵੱਲੋਂ ਅਸ਼ੋਕ ਕੁਮਾਰ ਦੀ ਕਾਵਿ ਪੁਸਤਕ ‘ਵੋਟ ਆਈ ਅਬਜਰਵਰਡ ਇੰਨ ਮਾਈ ਲਾਈਫੋ’ ਦਾ ਲੋਕ ਅਰਪਣ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਅਸ਼ੋਕ ਕੁਮਾਰ ਦੀ ਅੰਗਰੇਜ਼ੀ ਕਾਵਿ ਪੁਸਤਕ ਵੋਟ ਆਈ ਅਬਜਰਵਰਡ ਇੰਨ ਮਾਈ ਲਾਈਫੋ ਦਾ ਲੋਕ ਅਰਪਣ ਸਬੰਧੀ ਸਮਾਗਮ ਰਚਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਕਿਹਾ ਕਿ ਭਾਸ਼ਾ ਵਿਭਾਗ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਲਈ ਮੱਕਾ ਹੈ। ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਲਈ ਵੀ ਲਗਾਤਾਰ ਤਰੱਦਦ ਕਰਦਾ ਆ ਰਿਹਾ ਹੈ। ਲੋਕ ਅਰਪਣ ਕੀਤੀ ਜਾ ਰਹੀ ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਵਿ ਪੁਸਤਕ ਵਿੱਚ ਕਵੀ ਆਸ਼ੋਕ ਕੁਮਾਰ ਨੇ ਕੁਦਰਤ, ਨੈਤਿਕਤਾ, ਰੋਮਾਂਸਵਾਦ, ਆਤਮਿਕ ਅਤੇ ਰਹੱਸਵਾਦੀ ਵਿਸ਼ਿਆਂ ਨੂੰ ਲੈ ਕੇ ਬਹੁਤ ਮਾਰਮਿਕ ਕਿਸਮ ਦੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਮਨੀਸ਼ ਮੋਦਗਿਲ ਨੇ ਅਸ਼ੋਕ ਕੁਮਾਰ ਦੀਆਂ ਕਵਿਤਾਵਾਂ ਨੂੰ ਬਚਪਨ, ਜਵਾਨੀ ਅਤੇ ਪ੍ਰੋੋੜ ਤਜਰਬੇ ਦੀਆਂ ਕਵਿਤਾਵਾਂ ਕਿਹਾ। ਕਵੀ ਰਾਜ ਕੁਮਾਰ ਘਾਸੀਪੁਰੀਆ ਨੇ ਅਸ਼ੋਕ ਕੁਮਾਰ ਦੀਆਂ ਕਵਿਤਾਵਾਂ ਨੂੰ ਅੰਗਰੇਜ਼ੀ ਸਾਹਿਤ ਵਿੱਚ ਇਕ ਮਿਆਰੀ ਇਜ਼ਾਫ਼ਾ ਕਿਹਾ। ਇਸ ਮੌਕੇ ਦਫ਼ਤਰ ਭਾਸ਼ਾ ਵਿਭਾਗ ਵਲੋਂ ਕਵੀ ਅਸ਼ੋਕ ਕੁਮਾਰ ਦਾ ਕਿਤਾਬਾਂ ਦੇ ਸੈੱਟ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਰਾਹੁਲ ਕੁਮਾਰ, ਪਰਮਜੀਤ ਸਿੰਘ, ਸ਼ਸ਼ੀ ਕੁਮਾਰ, ਪਰਵੇਸ਼ ਕੁਮਾਰ, ਪ੍ਰੇਮਦੀਪ ਸਿੰਘ, ਭਾਵਿਨ, ਰਾਹੁਲ ਅਤੇ ਲਾਲ ਸਿੰਘ ਹਾਜ਼ਰ ਸਨ।