- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਰੀ ਹੋ ਨਿਬੜਿਆ ਪਿੰਡ ਗੱਜਰ ਦਾ 165ਵਾਂ ਸਲਾਨਾ ਦੰਗਲ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਪਿੰਡ ਗੱਜਰ ਵਿਖੇ 165ਵਾਂ ਸਾਲਾਨਾ ਦੰਗਲ ਮੇਲਾ ਉਤਸ਼ਾਹਪੂਰਵਕ ਢੰਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਬਾਬਾ ਸਿੱਧ ਚਾਨੋ ਦੇ ਅਸਥਾਨ ’ਤੇ ਪੂਜਾ ਅਰਚਨਾ ਕਰ ਕੇ ਸਮੂਹ ਨਗਰ ਖੇੜੇ ਦੀ ਤੰਦਰੁਸਤੀ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਮਸ਼ਹੂਰ ਭਲਵਾਨਾਂ ਤੀਆਂ ਲੱਖਾਂ ਹੀ ਰੁਪਏ ਦੀਆਂ ਕੁਸ਼ਤੀਆਂ ਹੋਈਆਂ ਅਤੇ ਪ੍ਰਬੰਧਕ ਕਮੇਟੀ ਨੇ ਭਲਵਾਨਾਂ ਨੂੰ ਸ਼ਾਨਦਾਰ ਨਗਦ ਇਨਾਮ ਦਿੱਤੇ। ਸਮਾਗਮ ਵਿੱਚ ਪ੍ਰਿੰਸ ਚੌਧਰੀ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰਬੰਧਕਾਂ ਅਤੇ ਸਮੂਹ ਪਿੰਡ ਵਾਸੀਆਂ ਨੂੰ ਇਸ ਸਫਲਤਾ ਦੀਆਂ ਬਹੁਤ-ਬਹੁਤ ਵਧਾਈਆਂ। ਇਸ ਮੌਕੇ ਸੰਜੀਵ ਚੌਧਰੀ ਚੇਚੀ, ਨੰਬਰਦਾਰ ਅਨੁਰੋਧ ਸਿੰਘ, ਅਸ਼ੋਕ ਕੁਮਾਰ ਐੱਸਐੱਚਓ, ਚਮਨ ਲਾਲ ਸਰਪੰਚ, ਚੈਂਚਲ ਕੁਮਾਰ ਸਾਬਕਾ ਸਰਪੰਚ, ਗੁਰਦੇਵ ਰਾਣਾ, ਯੋਗ ਰਾਜ, ਕੈਪਟਨ ਸੁੱਚਾ ਸਿੰਘ, ਹੁਸਨ ਲਾਲ ਸਾਬਕਾ ਸਰਪੰਚ, ਭਜਨ ਬੀਟਨ ਸਾਬਕਾ ਸਰਪੰਚ, ਸਮੇਤ ਪ੍ਰਬੰਧਕ ਕਮੇਟੀ ਮੈਂਬਰ ਪਿੰਡ ਗੱਜਰ ਅਤੇ ਲਾਗਲੇ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ। ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।