- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ ਜਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਦੇਹਰੀਵਾਲ ਸਕੂਲ ਵਿਖੇ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਵਿੱਚ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਅੰਡਰ-17 ਲੜਕੇ ਲੜਕੀਆਂ ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਖੇ ਸ਼ੁਰੂ ਹੋਈਆਂ। ਚਾਰ ਦਿਨਾਂ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਪਹਿਲੇ ਦਿਨ ਇਨ੍ਹਾਂ ਖੇਡਾਂ ਦਾ ਉਦਘਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੀਤਾ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ਹੋਰ ਖੇਡ ਮੁਕਾਬਲੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕਰਵਾਏ ਜਾ ਰਹੇ ਹਨ। ਪਹਿਲੇ ਦਿਨ 44 ਕਿਲੋ ਕੈਟਾਗਰੀ ਵਿੱਚ ਸਿਮਰਜੀਤ ਕੌਰ ਗੁਰਦਾਸਪੁਰ ਨੇ ਪਹਿਲਾ, ਆਦੀਆ ਯਾਦਵ ਲੁਧਿਆਣਾ ਨੇ ਦੂਜਾ ਅਤੇ ਹਰਜੀਵਨ ਕੌਰ ਸ਼ਹੀਦ ਭਗਤ ਸਿੰਘ ਨਗਰ ਨੇ ਤੀਸਰਾ ਸਥਾਨ ਕੀਤਾ। ਇਸੇ ਤਰ੍ਹਾਂ 48 ਕੈਟਾਗਰੀ ਵਿੱਚ ਹਰਸੀਰਤ ਕੌਰ ਗਿੱਲ ਲੁਧਿਆਣਾ ਨੇ ਪਹਿਲਾ, ਪਾਇਲਪ੍ਰੀਤ ਕੌਰ ਅੰਮ੍ਰਿਤਸਰ ਨੇ ਦੂਸਰਾ ਅਤੇ ਸਮਰਪ੍ਰੀਤ ਕੌਰ ਰੋਪੜ ਨੇ ਤੀਸਰਾ ਸਥਾਨ ਹਾਸਲ ਕੀਤਾ। 53 ਕੈਟਾਗਰੀ ਵਿੱਚ ਲਵਜੋਤ ਕੌਰ ਅੰਮ੍ਰਿਤਸਰ ਨੇ ਪਹਿਲਾ, ਖੁਸ਼ੀ ਲੁਧਿਆਣਾ ਨੇ ਦੂਸਰਾ ਅਤੇ ਖੁਸ਼ਪ੍ਰੀਤ ਕੌਰ ਰੋਪੜ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਡੀਐੱਸਪੀ ਮਨਜੀਤ ਸਿੰਘ, ਸੰਦੀਪ ਸਿੰਘ ਤੁਲੀ, ਕੁਲਵੰਤ ਸਿੰਘ, ਰਵਿੰਦਰ ਕੌਰ, ਮਨਜੀਤ ਸਿੰਘ, ਪ੍ਰਿਤਪਾਲ ਸਿੰਘ ਹੁੰਦਲ, ਸਰਬਜੀਤ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ।