- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬੋਲੀ ਦੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਕੱਢ ਰਹੀਆਂ ਸਿੱਖਿਆ ਕ੍ਰਾਂਤੀ ਦੀ ਫੂਕ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਸਰਕਾਰੀ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਗੜਸ਼ੰਕਰ ਦੇ ਸਰਕਾਰੀ ਮਿਡਲ ਸਕੂਲ ਐਮਾ ਜੱਟਾਂ ਵਿਖੇ ਤਿੰਨ ਜਮਾਤਾਂ ਦੇ 42 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਇੱਕ ਹੀ ਅਧਿਆਪਕ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਰਹੀਆਂ ਹਨ। ਇਹ ਪ੍ਰਗਟਾਵਾ ਸਿੱਖਿਆ ਬਚਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਵਿੱਚ ਊਣਤਾਈਆਂ ਇਸ ਲਈ ਪੈਦਾ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੱਚੇ ਉੱਚ ਵਿੱਦਿਆ ਹਾਸਲ ਨਾ ਕਰ ਸਕਣ। ਸਰਕਾਰੀ ਮਿਡਲ ਸਕੂਲ ਐਮਾ ਜੱਟਾਂ ਵਿੱਚ ਆਸ-ਪਾਸ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਹਨ ਅਤੇ ਸਕੂਲ ਵਿੱਚ 2016 ਤੋਂ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਮਾਂ ਬੋਲੀ ਪੰਜਾਬੀ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਐੱਸਐੱਸਟੀ ਦੀ ਪੋਸਟ ਵੀ ਖਾਲੀ ਹੈ। 6ਵੀਂ ਜਮਾਤ ਵਿਚ 15 ਬੱਚੇ, 7ਵੀਂ ਵਿਚ 14 ਅਤੇ 8ਵੀਂ ਵਿਚ 13 ਬੱਚੇ ਪੜ੍ਹਦੇ ਹਨ। ਸਕੂਲ ਵਿਚ ਸਰੀਰਕ ਸਿੱਖਿਆ, ਡਰਾਇੰਗ ਅਤੇ ਐਗੀਕਲਚਰ ਟੀਚਰਾਂ ਦੀਆਂ ਪੋਸਟਾਂ ਹੀ ਖਤਮ ਕਰ ਦਿਤੀਆਂ ਗਈਆਂ ਹਨ। ਸਕੂਲਾਂ ਵਿੱਚ 90% ਤੋਂ ਵੱਧ ਬੱਚੇ ਖਾਲੀ ਪੇਟ ਸਕੂਲਾਂ ਵਿਚ ਪੜ੍ਹਨ ਆਉਂਦੇ ਹਨ ਅਤੇ ਉਹ ਮਿਡ-ਡੇ-ਮੀਲ ’ਤੇ ਹੀ ਨਿਰਭਰ ਕਰਦੇ ਹਨ। ਕੰਪਿਊਟਚਰ ਟੀਚਰ ਸਿਰਫ ਕਿਸੇ ਹੋਰ ਸਕੂਲ ਤੋਂ 2 ਦਿਨ ਵਾਸਤੇ ਆਉਂਦਾ ਹੈ। ਸਕੂਲ ਵਿਚ ਨਾ ਚੌਕੀਦਾਰ ਅਤੇ ਨਾ ਕੋਈ ਸੇਵਾਦਾਰ ਅਤੇ ਨਾ ਸਫ਼ਾਈ ਕਰਮਚਾਰੀ ਹੈ। ਇਕ ਹੀ ਅਧਿਆਪਕ ਸਾਰੇ ਬੱਚਿਆਂ ਨੂੰ ਸਾਰੇ ਵਿਸ਼ਿਆਂ ਦੀ ਪੜ੍ਹਾਈ ਨਹੀਂ ਕਰਵਾ ਸਕਦਾ। ਇਸ ਤੋਂ ਵੱਡਾ ਦਖਾਂਤ ਕੀ ਹੋ ਸਕਦਾ ਹੈ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਵਿਚ ਸਿੱਖਿਆ ਕ੍ਰਾਂਤੀ ਦੇ ਦਮਗਜੇ ਤਾਂ ਮਾਰੇ ਜਾ ਰਹੇ ਹਨ ਪਰ ਸ਼ਰੇਆਮ ਮੂਲ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਕੂਲਾਂ ਵਿਚ ਅਧਿਆਪਕ ਹੈ ਹੀ ਨਹੀਂ ਅਤੇ ਬੱਚੇ 90-95 ਫ਼ੀਸਦੀ ਨੰਬਰ ਕਿਸ ਤਰ੍ਹਾਂ ਲੈ ਰਹੇ ਹਨ। ਸਕੂਲਾਂ ਵਿਚ ਬੋਗਸ ਨੰਬਰ ਲਗਾ ਕੇ ਪਾਸ ਕਰਨਾ ਅਤਿ ਚਿੰਤਾ ਦਾ ਵਿਸ਼ਾ ਹੈ।