ਮੈਲੀ ਚੈੱਕ ਪੋਸਟ ’ਤੇ ਜੰਗਲਾਤ ਕਰਮਚਾਰੀਆਂ ’ਤੇ ਹਮਲਾ
ਮੈਲੀ ਚੈੱਕ ਪੋਸਟ 'ਤੇ ਜੰਗਲਾਤ ਕਰਮਚਾਰੀਆਂ 'ਤੇ ਹਮਲਾ
Publish Date: Sun, 20 Sep 2026 05:55 PM (IST)
Updated Date: Sun, 20 Sep 2026 05:56 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਮੈਲੀ ਵਿੱਚ ਜੰਗਲਾਤ ਵਿਭਾਗ ਦੀ ਇੱਕ ਚੌਂਕੀ ’ਤੇ ਰਾਤ ਦੀ ਡਿਊਟੀ ’ਤੇ ਤਾਇਨਾਤ ਜੰਗਲਾਤ ਕਰਮਚਾਰੀਆਂ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਇੱਕ ਦਿਹਾੜੀਦਾਰ ਕਰਮਚਾਰੀ ਜ਼ਖਮੀ ਹੋ ਗਿਆ, ਜਿਸ ਦਾ ਦੰਦ ਟੁੱਟਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 8:45 ਵਜੇ ਦੇ ਕਰੀਬ ਵਾਪਰੀ। ਮੈਲੀ ਬੀਟ ਦੇ ਇੰਚਾਰਜ ਵਣ ਗਾਰਡ ਲਵਪ੍ਰੀਤ ਸਿੰਘ ਆਪਣੀ ਰਾਤ ਦੀ ਸੁਰੱਖਿਆ ਟੀਮ ਨਾਲ ਮੈਲੀ ਚੈੱਕਪੋਸਟ ’ਤੇ ਡਿਊਟੀ ’ਤੇ ਸਨ। ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਉੱਥੇ ਮੌਜੂਦ ਦਿਹਾੜੀਦਾਰ ਕਰਮਚਾਰੀ ਧਨੀਆ ਦੇ ਪੁੱਤਰ ਛਿੰਦਾ ’ਤੇ ਹਮਲਾ ਕਰ ਦਿੱਤਾ। ਝੜਪ ਵਿੱਚ ਛਿੰਦਾ ਜ਼ਖਮੀ ਹੋ ਗਿਆ ਅਤੇ ਉਸ ਦੇ ਦੰਦ ਟੁੱਟ ਗਏ। ਘਟਨਾ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਭੱਜ ਗਏ। ਜ਼ਖ਼ਮੀ ਕਰਮਚਾਰੀ ਨੂੰ ਇਲਾਜ ਲਈ ਮਾਹਿਲਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਣ ਰੇਂਜ ਅਫ਼ਸਰ ਮਾਹਿਲਪੁਰ ਅਪ੍ਰਵੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵਿੱਚ ਨਾਮਜ਼ਦ ਦੋ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।