- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿੱਪਰਾਂ ਨਾਲ ਹੋ ਰਹੀਆਂ ਮੌਤਾਂ ਬਣੀਆਂ ’ਤੇ ਚਿੰਤਾ ਦਾ ਵਿਸ਼ਾ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਡਾਰੀਆਂ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਸਰਪੰਚ ਕੁਲਦੀਪ ਸਿੰਘ ਸਿੱਧੂ, ਜਸਵਿੰਦਰ ਸਿੰਘ ਬੰਗਾ, ਮੁਲਾਜ਼ਮ ਆਗੂ ਮਲਕੀਤ ਸਿੰਘ ਬਾਹੋਵਾਲ, ਕਿਸਾਨ ਆਗੂ ਮੱਖਣ ਸਿੰਘ ਕੋਠੀ, ਪਰਮਿੰਦਰ ਸਿੰਘ, ਮਨੂ ਭਾਰਗਵ, ਧੀਰਜ ਕੁਮਾਰ ਸਮੇਤ ਮੋਹਤਬਰ ਵਿਅਕਤੀ ਹਾਜ਼ਰ ਹੋਏ। ਮੀਟਿੰਗ ਵਿੱਚ ਪਿਛਲੇ ਸਮੇਂ ਤੋਂ ਜੇਜੋ-ਮਾਹਿਲਪੁਰ ਅਤੇ ਨੰਗਲ-ਗੜਸ਼ੰਕਰ ਮੁੱਖ ਮਾਰਗ ’ਤੇ ਟਿੱਪਰਾਂ ਨਾਲ ਹੋ ਰਹੀਆਂ ਆਮ ਰਾਹਗੀਰਾਂ ਦੀਆਂ ਮੌਤਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤਲਵਿੰਦਰ ਹੀਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਚੱਕ ਨਰਿਆਲ ਕੋਲ ਪਿੰਡ ਲਸਾੜਾ ਦੇ ਸਵਰਗਵਾਸੀ ਦੀਪਕ ਕੁਮਾਰ ਦੇ ਇਕਲੋਤੇ 18 ਸਾਲਾਂ ਪੁੱਤਰ ਵੰਸ਼ ਨੂੰ ਇੱਕ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੜਕ ਤੇ ਪਹਿਲਾਂ ਵੀ ਟਿੱਪਰਾਂ ਨੇ ਅਨੇਕਾਂ ਜਾਨਾਂ ਲਈਆਂ ਹਨ। ਡਿਪਟੀ ਕਮਿਸ਼ਨਰ ਦੇ ਲਿਖਤੀ ਹੁਕਮਾਂ ਰਾਹੀਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਿੱਪਰਾਂ ਦੀ ਆਵਾਜਾਈ ’ਤੇ ਪੂਰਨ ਪਾਬੰਦੀ ਲੱਗੀ ਹੋਈ ਹੈ। ਫਿਰ ਵੀ ਇਸ ਮਾਫੀਏ ਦੇ ਲੋਕ ਬੇਖੌਫ ਹੋ ਕੇ ਟਿੱਪਰ ਚਲਾ ਰਹੇ ਹਨ। ਜੇਕਰ ਪ੍ਰਸ਼ਾਸਨ ਨੇ ਸਖਤੀ ਨਾਲ ਟਿੱਪਰਾਂ ਵਾਲਿਆਂ ਦੇ ਦਿਨ ਦੇ ਲਾਂਘੇ ਅਤੇ ਸਮਰੱਥਾ ਤੋਂ ਵੱਧ ਭਾਰ ਢੋਣ ’ਤੇ ਰੋਕ ਨਾ ਲਗਾਈ ਤਾਂ ਇਲਾਕੇ ਦੇ ਲੋਕ ਜੇਜੋ-ਮਾਹਿਲਪੁਰ ਸੜਕ ’ਤੇ ਪੱਕਾ ਧਰਨਾ ਲਾ ਕੇ ਟਿੱਪਰਾਂ ਨੂੰ ਰੋਕਣ ਲਈ ਮਜਬੂਰ ਹੋਣਗੇ।