- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਮਾਣਾ ਨੇ ਸਾਹਿਤਿਕ ਲਿਖਤਾਂ ਰਾਹੀਂ ਦੁਆਬੇ ਦੀ ਸੱਭਿਆਚਾਰਕਤਾ ਨੂੰ ਸੰਭਾਲਿਆ: ਰੰਮੀ ਕਾਲਕਟ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਹੁਸ਼ਿਆਰਪੁਰ ਨਾਲ ਸਬੰਧਿਤ ਉੱਗੇ ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ ਨੇ ਆਪਣੀਆਂ ਲਿਖਤਾਂ ਰਾਹੀਂ ਦੁਆਬੇ ਦੇ ਲੋਕ ਧਾਰਾਈ ਰੰਗਾਂ ਅਤੇ ਪੰਜਾਬੀ ਸੱਭਿਆਚਾਰ ਦੇ ਅਮੀਰ ਪੱਖਾਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਪੇਸ਼ ਕਰਨ ਦਾ ਕਾਮਯਾਬ ਉਪਰਾਲਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੋਰਟਸ ਵੈੱਲਫੇਅਰ ਬੋਰਡ ਹਲਕਾ ਟਾਂਡਾ ਉੜਮੁੜ ਦੇ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ ਨੇ ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ ਨਾਲ ਸਾਹਿਤ ਪ੍ਰੇਮੀਆਂ ਦੀ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਰਿੰਦਰ ਨਿਮਾਣਾ ਪਿਛਲੇ ਲੰਮੇ ਸਮੇਂ ਤੋਂ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੁਸਤਕ ਸਭਿਆਚਾਰ ਪੈਦਾ ਕਰਨ ਅਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਸੰਭਾਲ ਬਾਸਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਜੋ ਕਿ ਬੜਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਨੇ ਆਪਣੀਆਂ ਵਾਰਤਕ ਪੁਸਤਕਾਂ ਸੰਧੂਰੀ ਅੰਬੀਆਂ, ਗਵਈਆ ਤੇ ਜਰਨੈਲਾਂ ਦਾ ਗਵਾਹ : ਹਰਿਆਣਾ, ਲੰਮਿਆਂ ਰਾਹਾਂ ਦਾ ਪਾਂਧੀ: ਜਰਨੈਲ ਸਿੰਘ ਲਿਦੜ ਅਤੇ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਵਾਰਤਕ ਪੁਸਤਕ ਮਹਿਕਾਂ ਵੰਡਦੀ ਧਰਤੀ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਰਸ਼ਪਾਲ ਸਿੰਘ, ਐੱਮਸੀ ਲੈਕਚਰਾਰ ਬਲਕਾਰ ਸਿੰਘ, ਸੰਦੀਪ ਸਿੰਘ ਢੱਟ, ਹਰਵਿੰਦਰ ਸਿੰਘ ਬਾਹਲਾ ਆਦਿ ਵੀ ਹਾਜ਼ਰ ਸਨ।