- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਦੇ ਸਬੰਧ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਸ਼੍ਰੀ ਰਾਮ ਲੀਲਾ ਸੰਮਤੀ ਮਾਹਿਲਪੁਰ ਵੱਲੋਂ ਦੁਸਹਿਰੇ ਦੇ ਸਬੰਧ ਵਿੱਚ ਰਾਮ ਭਗਤਾਂ ਅਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਰਾਮ ਲੀਲਾ ਗਰਾਊਂਡ ਮਾਹਿਲਪੁਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਪੂਜਾ ਅਰਚਨਾ ਕੀਤੀ ਗਈ ਤੇ ਉਸ ਤੋਂ ਬਾਅਦ ਝੰਡਾ ਚੜ੍ਹਾਇਆ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਭਾਸ਼ ਗੌਤਮ, ਸੰਤ ਹਰੀ ਦਾਸ ਧੂਣੇ ਵਾਲੇ, ਦਾਸ ਮਨਦੀਪ ਬੈਂਸ, ਪੰਡਿਤ ਅਸ਼ੋਕ ਸ਼ਰਮਾ, ਕਾਕਾ ਤਨੇਜਾ, ਜਿਤਨ ਤਨੇਜਾ ਜਿਕੀ, ਰਵੀ ਤਨੇਜਾ, ਬਲਵੀਰ ਠਾਕੁਰ, ਨਰੇਸ਼ ਕੁਮਾਰ ਲੱਕੀ, ਅਨੁਰਾਗ ਹਾਂਡਾ, ਕਿਸ਼ੋਰ ਕੁਮਾਰ ਸ਼ਿਮਲਾ, ਵਿੱਕੀ ਅਗਨੀਹੋਤਰੀ ਸਮੇਤ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਕਮੇਟੀ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਮਾਹਿਲਪੁਰ ਦੁਸਹਿਰਾ ਗਰਾਉਂਡ ਵਿਖੇ 11 ਅਕਤੂਬਰ ਤੋਂ ਸ੍ਰੀ ਰਾਮਲੀਲਾ ਦੀ ਸ਼ੁਰੂਆਤ ਹੋਵੇਗੀ। 20 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ। ਇਸ ਮੌਕੇ ਮਹਾਂਵੀਰ ਦਲ ਅਤੇ ਕੇਸਰੀ ਨੰਦਨ ਬਜਰੰਗ ਦਲ ਵੱਲੋਂ ਹਨੂੰਮਾਨ ਮਹਾਰਾਜ ਸਵਰੂਪ ਦੀਆ ਝਾਕੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਆਉਣ ਦੀ ਬੇਨਤੀ ਕੀਤੀ।