ਪਿੰਡ ਭਾਰਟਾ ’ਚ ਦੋ ਦਿਨਾਂ ’ਚ ਚੋਰਾਂ ਵੱਲੋਂ ਤਿੰਨ ਚੋਰੀਆਂ ਪਿੰਡ ਭਾਰਟਾ ’ਚ ਦੋ ਦਿਨਾਂ ’ਚ ਚੋਰਾਂ ਵਲੋਂ ਤਿੰਨ ਚੋਰੀਆਂ
Publish Date: Sat, 19 Sep 2026 05:11 PM (IST)
Updated Date: Sat, 19 Sep 2026 05:11 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਭਾਰਟਾ ਵਿਚ ਚੋਰ ਲਗਾਤਾਰ ਤਿੰਨ ਦਿਨ ਸਰਗਮ ਰਹੇ ਅਤੇ ਚੋਰੀਆ ਕਰਦੇ ਰਹੇ। ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੁਲਿਸ ਨੇ ਹੁਣ ਤੱਕ ਪੀੜਤ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ। ਜਾਣਕਾਰੀ ਅਨੁਸਾਰ ਸਤਪਾਲ ਪੁੱਤਰ ਜੁਵਾਲਾ ਸਿੰਘ ਵਾਸੀ ਪਿੰਡ ਭਾਰਟਾ ਨੇ ਪਿੰਡ ਦੇ ਸਰੰਪਚ ਪ੍ਰਵੀਨ ਬਾਲਾ, ਪੰਚ ਚਮਨ ਲਾਲ, ਲਛਮਣ ਦਾਸ, ਗੁਰਦੇਵ ਸਿੰਘ, ਦਵਿੰਦਰ ਪਾਲ, ਕਮਲਜੀਤ, ਜਸਪਾਲ ਸਿੰਘ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਨ੍ਹਾਂ ਨੇ 16-9-2026 ਨੂੰ ਥਾਣਾ ਮਾਹਿਲਪੁਰ ਵਿਖੇ ਘਰ ਦੀ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਲਿਖਿਆ ਸੀ ਕਿ ਉਨ੍ਹਾਂ ਦੇ ਘਰੋਂ ਦੁਪਹਿਰ ਦੇ ਸਮੇਂ ਵੀਹ ਹਜ਼ਾਰ ਰੁਪਏ ਦੀ ਨਕਦੀ ਉਸ ਵੇਲੇ ਚੋਰੀ ਹੋ ਗਏ, ਜਦੋਂ ਉਹ ਆਪਣੇ ਰਿਸ਼ਤੇਦਾਰੀ ’ਚ ਮਰਗ ’ਤੇ ਗਏ ਹੋਏ ਸੀ। ਥਾਣਾ ਮਾਹਿਲਪੁਰ ਵਿੱਚ ਦਿੱਤੀ ਦਰਖਾਸਤ ਵਿੱਚ ਬਕਾਇਦਾ ਚੋਰਾਂ ਦੇ ਨਾਮ ਲਿਖੇ ਹੋਏ ਹਨ ਪਰ ਪੁਲਿਸ ਨੇ ਹੁਣ ਤੱਕ ਨਾ ਤਾਂ ਕੋਈ ਕਰਵਾਈ ਅਤੇ ਨਾ ਹੀ ਪਿੰਡ ਭਾਰਟਾ ’ਚ ਫੇਰੀ ਪਾਈ। ਇਸੇ ਤਰ੍ਹਾਂ ਜੋਤੀ ਰਾਣੀ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਭਾਰਟਾ ਨੇ ਦੱਸਿਆ ਕਿ 17 ਸਤੰਬਰ ਨੂੰ ਕਰੀਬ 11 ਵਜੇ ਉਹ ਘਰੋਂ ਦੁੱਧ ਲੈਣ ਗਈ ਸੀ, ਉਸ ਦੀ ਸੱਸ ਤੇ ਬੱਚੇ ਗੁਰਦੁਆਰਾ ਵਿਖੇ ਗਏ ਹੋਏ ਸੀ, ਪਿੱਛੋਂ ਚੋਰਾਂ ਨੇ ਪਿਛਲੀ ਕੰਧ ਟੱਪ ਕੇ ਦਰਵਾਜ਼ੇ ਉੱਤੇ ਲਗੀ ਜਾਲੀ ਭੰਨ ਘਰ ਅੰਦਰ ਦਾਖਲ ਹੋ ਕੇ ਵੀਹ ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਇਸ ਦੀ ਦਰਖਾਸਤ 17 ਸਤੰਬਰ ਨੂੰ ਦਿੱਤੀ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ 17 ਸਤੰਬਰ ਨੂੰ ਕਸ਼ਮੀਰ ਸਿੰਘ ਪੁੱਤਰ ਨਰੰਜਨ ਦਾਸ ਦੇ ਘਰ ’ਤੇ ਲੱਗੇ ਕੈਮਰੇ ਚੋਰਾਂ ਨੇ ਉਤਾਰ ਲਏ। ਪਿੰਡ ਦੀ ਸਰੰਪਚ ਪ੍ਰਵੀਨ ਬਾਲਾ, ਪੰਚਾਇਤ ਮੈਂਬਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਭਾਰਟਾ ’ਚ ਦਿਨ-ਦਿਹਾੜੇ ਹੋਈਆਂ ਇਨ੍ਹਾਂ ਚੋਰੀ ਤੋਂ ਥਾਣਾ ਮਾਹਿਲਪੁਰ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਾਂ ਪਰ ਪੁਲਿਸ ਦਾ ਕੋਈ ਵੀ ਕਰਮਚਾਰੀ ਪਿੰਡ ਭਾਰਟਾ ’ਚ ਨਹੀਂ ਆਇਆ। ਕੀ ਕਹਿੰਦੇ ਥਾਣਾ ਮਾਹਿਲਪੁਰ ਦੇ ਮੁੱਖੀ ਰਮਨਦੀਪ ਕੌਰ : ਜਦੋਂ ਥਾਣਾ ਮੁੱਖੀ ਰਮਨਦੀਪ ਕੌਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰ ਕੇ ਚੋਰਾਂ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।