- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਢ ਸਾਲ ਦੇ ਬੱਚੇ ਨੂੰ ਅੱਧੀ ਦਰਜਨ ਖੂੰਖਾਰ ਕੁੱਤਿਆ ਨੇ ਬੁਰੀ ਤਰਾਂ ਨੋਚਿਆ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮਾਹਿਲਪੁਰ ਦੇ ਵਾਰਡ ਨੰਬਰ 01 ਵਿਚ ਅਵਾਰਾ ਖੂੰਖਾਰ ਅੱਧੀ ਦਰਜਨ ਕੁੱਤਿਆਂ ਨੇ ਇੱਕ ਡੇਢ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਲਿਆ। ਅਨੇਕਾਂ ਵਾਰ ਮਾਹਿਲਪੁਰ ਦੀ ਨਗਰ ਪੰਚਾਇਤ ਨੂੰ ਲਿਖਤੀ ਅਤੇ ਜਵਾਨੀ ਦੱਸਣ ’ਤੇ ਕਮੇਟੀ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਾਣਕਾਰੀ ਅਨੁਸਾਰ ਬੱਚੇ ਦੇ ਦਾਦਾ ਤਰਸੇਮ ਭਾਅ ਨੇ ਦੱਸਿਆ ਕਿ ਕੱਲ੍ਹ ਸਵੇਰੇ ਕੋਈ 8:30 ਵਜੇ ਉਸ ਦਾ ਪੋਤਰਾ ਸੁਲੇਮਾਨ ਪੁੱਤਰ ਚਿਰਾਗ ਮਾਨ ਉਮਰ ਡੇਢ ਸਾਲ ਅਚਾਨਕ ਘਰ ਦੇ ਮੇਨ ਗੇਟ ਵਿਚੋਂ ਬਾਹਰ ਨਿਕਲ ਗਿਆ। ਜਿੱਥੇ ਆਵਾਰਾ ਖੂੰਖਾਰ ਕੁੱਤਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਨੇ ਆਪਣੇ ਪਾਲਤੂ ਕੁੱਤੇ ਦੀ ਮਦਦ ਨਾਲ ਆਪਣੇ ਪੋਤਰੇ ਨੂੰ ਕੁੱਤਿਆਂ ਦੀ ਚੁੰਗਲ ਵਿਚੋਂ ਛੁਡਾਇਆ ਅਤੇ ਆਪਣੇ ਪੋਤਰੇ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿੱਚ ਲੈ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਕਰ ਕੇ ਦੱਸਿਆ ਕਿ ਬੱਚਾ ਖਤਰੇ ਤੋਂ ਬਾਹਰ ਹੈ। ਲੋਕਾਂ ਨੇ ਨਗਰ ਪੰਚਾਇਤ ਮਾਹਿਲਪੁਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਖੂੰਖਾਰ ਕੁੱਤਿਆ ਨੂੰ ਤੁਰੰਤ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਜਦੋਂ ਇਸ ਸਬੰਧੀ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੈਂਡਰ ਲਾ ਦਿੱਤਾ ਗਿਆ ਹੈ, ਸੋਮਵਾਰ ਤੱਕ ਟੈਂਡਰ ਲੱਗ ਜਾਵੇਗਾ।