- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਨੇ ਅਨੁਸੂਚਿਤ ਜਾਤੀ ਸੰਗਠਨ ਨੂੰ ਦਿੱਤੀ ਨਵੀਂ ਮਜ਼ਬੂਤੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪਾਰਟੀ ਦੇ ਅਨੁਸੂਚਿਤ ਜਾਤੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਸੰਜੀਵ ਤਲਵਾੜ ਨਾਲ ਵਿਚਾਰ-ਵਟਾਂਦਰਾ ਕਰ ਕੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਆਗੂਆਂ ਨੂੰ ਜ਼ਿਲ੍ਹਾ ਸੰਗਠਨ ਵਿੱਚ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਸ ਸਬੰਧੀ ਪ੍ਰੇਮ ਸਿੰਘ ਨੇ ਦੱਸਿਆ ਕਿ ਧਰਮਿੰਦਰ ਪਾਲ ਅਸਲਾਮਾਬਾਦ, ਜਸਵੰਤ ਸਿੰਘ ਦਸਮੇਸ਼ ਨਗਰ ਅਤੇ ਵੇਦ ਰਾਜ ਆਦੀਆ ਮਾਡਲ ਕਾਲੋਨੀ ਨੂੰ ਜ਼ਿਲ੍ਹਾ ਟੀਮ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ, ਮਦਨ ਲਾਲ ਲੋਈ ਅਤੇ ਸੋਢੀ ਸਿੰਘ ਕੀਰਤੀ ਨਗਰ ਨੂੰ ਮੀਤ ਪ੍ਰਧਾਨ, ਜਦਕਿ ਮੱਖਣ ਸਿੰਘ ਦਸਮੇਸ਼ ਨਗਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਨਿਰਵੈਰ ਸਿੱਧੂ ਬਲਬੀਰ ਕਾਲੋਨੀ, ਰਾਕੇਸ਼ ਕੁਮਾਰ ਫਤਿਹਗੜ੍ਹ, ਰਾਜਿੰਦਰ ਸਿੰਘ ਰੂਪ ਨਗਰ, ਸੰਜੀਵ ਕੁਮਾਰ ਨਰਾਇਣ ਨਗਰ ਅਤੇ ਹਰਭਜਨ ਸਿੰਘ ਕੀਰਤੀ ਨਗਰ ਨੂੰ ਜ਼ਿਲ੍ਹਾ ਸਕੱਤਰ, ਸੰਜੀਵ ਥਾਪਰ ਨੂੰ ਸਰਕਲ ਹੁਸ਼ਿਆਰਪੁਰ ਸ਼ਹਿਰੀ ਅਤੇ ਯੋਧ ਸਿੰਘ ਨੂੰ ਸਰਕਲ ਦਿਹਾਤੀ ਅਨੁਸੂਚਿਤ ਜਾਤੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਬਾਕੀ ਵਿਧਾਨ ਸਭਾ ਹਲਕਿਆਂ ਵਿੱਚ ਵੀ ਸ਼ਹਿਰੀ ਸੰਗਠਨਾਂ ਦੀਆਂ ਨਿਯੁਕਤੀਆਂ ਜਲਦ ਕਰ ਦਿੱਤੀਆਂ ਜਾਣਗੀਆਂ।