ਸੰਜੇ ਕਪਿਲਾ ਦੂਸਰੀ ਬਾਰ ਬਣੇ ਨਗਰ ਕੌਂਸਲ ਦੇ ਪ੍ਰਧਾਨ ਤੇ ਰਾਮਜੀਤ ਬਣੇ ਵਾਈਸ ਪ੍ਰਧਾਨ ਸੰਜੇ ਕਪਿਲਾ ਦੂਸਰੀ ਬਾਰ ਬਣੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਰਾਮਜੀਤ ਬਣੇ ਵਾਈਸ ਪ੍ਰਧਾਨ
Publish Date: Sat, 19 Sep 2026 04:21 PM (IST)
Updated Date: Sat, 19 Sep 2026 04:23 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਨਗਰ ਕੌਂਸਲ ਹਰਿਆਣਾ ਦੀਆਂ ਹੋਈਆਂ 26 ਮਈ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 11 ਸੀਟਾਂ ਵਿੱਚੋਂ 7 ਸੀਟਾਂ ਹਾਸਲ ਕੀਤੀਆਂ ਸਨ। ਜਿਸ ਵਿੱਚ 1 ਸੀਟ ਭਾਜਪਾ ਅਤੇ 3 ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਸਨ। ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਨਗਰ ਕੌਂਸਲ ਹਰਿਆਣਾ ਵਿਖੇ ਲਵਪ੍ਰੀਤ ਸਿੰਘ ਔਲਖ ਐੱਸਡੀਐੱਮ ਦੀ ਅਗਵਾਈ ਹੇਠ ਕੱਲ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਨੂੰ ਲੈ ਕੇ ਵੱਖ-ਵੱਖ ਵਾਰਡਾਂ ਦੇ ਐੱਮਸੀ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਐੱਮਸੀ ਪੂਜਾ ਕਪਿਲਾ ਨੇ ਐੱਮਸੀ ਸੰਜੇ ਕਪਿਲਾ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ ਅਤੇ ਐੱਮਸੀ ਰਮਨ ਕੁਮਾਰ ਅਤੇ ਐੱਮਸੀ ਰਾਮਜੀਤ ਵੱਲੋਂ ਉਸ ਦਾ ਸਮਰਥਨ ਕੀਤਾ ਗਿਆ, ਐੱਮਸੀ ਮਿਨਾਕਸ਼ੀ ਕਪਿਲਾ ਵੱਲੋਂ ਵਾਈਸ ਪ੍ਰਧਾਨ ਲਈ ਐੱਮਸੀ ਰਾਮਜੀਤ ਦਾ ਨਾਮ ਪੇਸ਼ ਕੀਤਾ ਗਿਆ ਅਤੇ ਐੱਮਸੀ ਪੂਜਾ ਕਪਿਲਾ ਵੱਲੋਂ ਉਸ ਦਾ ਸਮਰਥਨ ਕੀਤਾ ਗਿਆ। ਲਵਪ੍ਰੀਤ ਸਿੰਘ ਔਲਖ ਵੱਲੋਂ ਨਗਰ ਕੌਂਸਲ ਦੇ ਮੌਜੂਦ ਐੱਮਸੀ ਸਾਹਿਬਾਨ ਨੂੰ ਸਹੁੰ ਚੁਕਵਾਈ ਗਈ ਅਤੇ ਆਪ ਤੋਂ ਜੇਤੂ ਉਮੀਦਵਾਰ ਆਸ਼ਾ ਕੁਮਾਰੀ, ਆਪ ਤੋਂ ਜੇਤੂ ਉਮੀਦਵਾਰ ਸੰਜੇ ਕਪਿਲਾ, ਆਪ ਤੋਂ ਜੇਤੂ ਉਮੀਦਵਾਰ ਮਿਨਾਕਸ਼ੀ ਕਪਿਲਾ, ਕਾਂਗਰਸ ਤੋਂ ਜੇਤੂ ਉਮੀਦਵਾਰ ਰਮਨ ਕੁਮਾਰ, ਆਪ ਤੋਂ ਜੇਤੂ ਉਮੀਦਵਾਰ ਪੂਜਾ ਕਪਿਲਾ, ਗੁਰਦੇਵ ਕੌਰ ਅਤੇ ਰਾਮਜੀਤ ਵੱਲੋਂ ਇਸ ਚੋਣ ਪ੍ਰਕ੍ਰਿਆ ’ਚ ਹਿੱਸਾ ਲਿਆ ਗਿਆ ਅਤੇ ਉਨ੍ਹਾਂ ਦਾ ਸਮਰਥਨ ਮਿਲਣ ’ਤੇ ਸੰਜੇ ਕਪਿਲਾ ਨੂੰ ਪ੍ਰਧਾਨ ਅਤੇ ਰਾਮਜੀਤ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਚੋਣ ਪ੍ਰਕ੍ਰਿਆ ’ਚ ਐੱਮਸੀ ਭਾਵਰਾ, ਰਾਜੀਵ ਕਪਿਲਾ, ਇਕਬਾਲ ਸਿੰਘ ਅਤੇ ਪਵਨ ਕੁਮਾਰ ਨੇ ਗੈਰ ਹਾਜ਼ਰ ਰਹਿ ਕੇ ਹਿੱਸਾ ਨਹੀਂ ਲਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮਦਨ ਸਿੰਘ, ਅਮਨਦੀਪ ਸਰਪੰਚ ਬੱਸੀ ਉਮਰ ਖਾਨ, ਸਿਟੀ ਪ੍ਰਧਾਨ ਮੁਕੇਸ਼ ਡਡਵਾਲ ਹਰਿਆਣਾ ਅਤੇ ਹੋਰ ਸਮਰਥਕ ਹਾਜ਼ਰ ਸਨ।