- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨੀ ਘਾਟੀ ਮੈਲੀ ਲਈ ਰਸਤਾ ਬਣਾਉਣ ਦੀ ਤਿਆਰੀ ਸ਼ੁਰੂ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਸ਼ਿਵਾਲਕ ਪਹਾੜੀਆਂ ਦੀ ਗੋਦ ਵਿੱਚ ਪੈਂਦੇ ਪਿੰਡ ਮੈਲੀ ਤੋਂ ਡੇਰਾ ਸਾਈਂ ਗੁਲਾਬ ਸ਼ਾਹ ਨੂੰ ਜਾਂਦੀ ਸੜਕ ਦੇ ਇੱਕ ਸਾਈਡ ਧਾਰਮਿਕ ਅਸਥਾਨ ਚੀਨੀ ਘਾਟੀ ਨੂੰ ਰਸਤਾ ਜਾਂਦਾ ਹੈ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੱਚਾ ਹੀ ਹੈ। ਇਸ ਕੱਚੇ ਮਾਰਗ ’ਤੇ ਕੁਝ ਹੋਰ ਵੀ ਧਾਰਮਿਕ ਸਥਾਨ ਪੈਂਦੇ ਨੇ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਮਹੰਤ ਪ੍ਰੇਮ ਦਾਸ, ਸੰਤ ਮਨੋਹਰ ਦਾਸ ਅਤੇ ਡਾ. ਪ੍ਰਭ ਹੀਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਰਕਾਰ ਵੱਲੋਂ ਇਸ ਕੱਚੇ ਰਸਤੇ ’ਤੇ ਪੱਕੀ ਸੜਕ ਬਣਾਉਣ ਦੀ ਗੱਲ ਕੀਤੀ ਗਈ ਹੈ। ਪਰ ਕੱਚਾ ਰਸਤਾ ਡੇਰਾ ਚੀਨੀ ਘਾਟੀ ਵਲੋਂ ਤਿਆਰ ਕਰ ਕੇ ਦੇਣਾ ਹੈ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੜਕ ਬਣਾਉਣ ਵਾਸਤੇ ਕੱਚੇ ਰਸਤੇ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਅਰਦਾਸ ਬੇਨਤੀ ਕਰਕੇ ਕੀਤੀ ਗਈ। ਇਸ ਮੌਕੇ ਮਹੰਤ ਪ੍ਰੇਮ ਦਾਸ ਅਤੇ ਸੰਤ ਮਨੋਹਰ ਦਾਸ ਨੇ ਇਲਾਕਾ ਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਪਾਉਣ ਦੀ ਕਿਰਪਾਲਤਾ ਕਰਨ।