- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸੀਪੀਆਈ ਤਹਿਸੀਲ ਦਸੂਹਾ ਦੀ ਮੀਟਿੰਗ ਗੜ੍ਹਦੀਵਾਲਾ ਵਿਖੇ ਚੈਂਚਲ ਸਿੰਘ ਪਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਕਮੇਟੀ ਮੈਂਬਰ ਗੁਰਮੇਸ਼ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਰਤੀ ਵਰਗ ’ਤੇ ਹਮਲਾਵਰ ਤਰੀਕੇ ਨਾਲ ਅੱਗੇ ਵਧ ਰਹੀ ਹੈ। 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਲੇਬਰ ਕੋਡਾਂ ਵਿੱਚ ਬਦਲ ਦਿੱਤਾ ਹੈ। ਇਸੇ ਤਰ੍ਹਾਂ ਮਨਰੇਗਾ ਦਾ ਜੋ ਨਵਾਂ ਕਾਨੂੰਨ ਜੀ ਰਾਮ ਜੀ ਬਣਾਇਆ ਗਿਆ ਹੈ, ਇਸ ਵਿੱਚ ਫੰਡਾਂ ਦੀ ਅਨੁਪਾਤ 60:40 ਦੀ ਕੀਤੀ ਗਈ ਹੈ। ਰਾਜ ਸਰਕਾਰਾਂ ਮਨਰੇਗਾ ਲਈ ਫੰਡ ਦੇਣ ਲਈ ਅਸਮਰਥ ਹਨ। ਇਸ ਲਈ ਸਾਨੂੰ ਲੋਕਾਂ ਨਾਲ ਰਾਬਤਾ ਕਰ ਕੇ ਲੋਕਾਂ ਨੂੰ ਸੰਘਰਸ਼ਾਂ ਦੇ ਮੈਦਾਨ ’ਚ ਉਤਾਰਨਾ ਹੋਵੇਗਾ। ਚਾਰ ਅਕਤੂਬਰ ਨੂੰ ਹਲਕਾ ਵਿਧਾਇਕ ਟਾਂਡਾ ਦੇ ਘਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਅਗਲੇ ਦਿਨ ਹਲਕਾ ਦਸੂਹਾ ਦੇ ਐਮਐਲਏ ਦੇ ਘਰ ਮੂਹਰੇ ਧਰਨਾ ਦੇਕੇ ਮੰਗ ਪੱਤਰ ਦਿੱਤਾ ਜਾਵੇਗਾ। ਇਨ੍ਹਾਂ ਧਰਨਿਆਂ ਦੀ ਅਗਵਾਈ ਹਰਬੰਸ ਸਿੰਘ ਧੂਤ ਅਤੇ ਰਣਜੀਤ ਸਿੰਘ ਚੌਹਾਨ ਕਰਨਗੇ। 10 ਅਕਤੂਬਰ ਨੂੰ ਜਨਰਲ ਵਾਡੀ ਦੀ ਮੀਟਿੰਗ ਗੜਦੀਵਾਲਾ ਵਿਖੇ ਕੀਤੀ ਜਾਵੇਗੀ ਅਤੇ ਪਾਰਟੀ ਦੇ ਮਸਲੇ ਵਿਚਾਰੇ ਜਾਣਗੇ। ਇਸ ਮੌਕੇ ਸ਼ਿਵ ਕੁਮਾਰ ਟਾਂਡਾ, ਸਰਬਣ ਸਿੰਘ ਝਿੰਗੜ, ਨਿਰਮਲਜੀਤ ਸਿੰਘ ਕੱਲੋਵਾਲ, ਨਿਰਮਲ ਸਿੰਘ ਬਰੂਹੀ, ਗੁਰਦੀਪ ਸਿੰਘ ਡੱਫਰ, ਕਮਲੇਸ਼ ਕੌਰ ਧੂਤ ਆਦਿ ਹਾਜ਼ਰ ਸਨ।