- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੁਰੀਕਾ ’ਚ ਹਲਦੀਘਾਟੀ ਦੀ ਪਵਿੱਤਰ ਮਿੱਟੀ ਦਾ ਹੋਇਆ ਭਰਵਾਂ ਸਵਾਗਤ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮੁਕੇਰੀਆਂ ਵਿਖੇ ਕਰਵਾਏ ਜਾਣ ਵਾਲੇ ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਪ੍ਰੋਗਰਾਮ ਤਹਿਤ ਰਾਜਸਥਾਨ ਦੀ ਇਤਿਹਾਸਕ ਹਲਦੀਘਾਟੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦਾ ਕਲਸ਼ ਲੈ ਕੇ ਕਨਵੀਨਰ ਮੁਕੇਰੀਆਂ ਦੇ ਪਿੰਡ ਪੁਰੀਕਾ ਸਥਿਤ ਸ਼ਿਵ ਮੰਦਰ ਵਿਖੇ ਪੁੱਜੇ। ਇੱਥੇ ਮੰਦਰ ਕਮੇਟੀ ਦੇ ਅਹੁੱਦੇਦਾਰਾਂ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਫੁੱਲਾਂ ਦੀ ਵਰਖਾ ਕਰਦਿਆਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਸਬੰਧੀ ਸਚਿਨ ਸਮਿਆਲ, ਸੁਮਿਤ ਡਡਵਾਲ, ਸੰਗਰਾਮ ਸਿੰਘ ਅਤੇ ਵਿਕਾਸ ਮਨਕੋਟੀਆ ਨੇ ਦੱਸਿਆ ਕਿ 3 ਅਕਤੂਬਰ ਨੂੰ ਕਰਵਾਏ ਜਾਣ ਵਾਲੇ ‘ਹਲਦੀ ਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਵੀਰਤਾ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਸਮਾਗਮਾਂ ਰਾਹੀਂ ਨੌਜਵਾਨਾਂ ਵਿੱਚ ਆਪਣੇ ਦੇਸ਼, ਇਤਿਹਾਸ ਅਤੇ ਸੱਭਿਆਚਾਰ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਦੇਸ਼ ਹਿੱਤ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਠਾਕੁਰ ਕੰਵਲਜੀਤ ਸਿੰਘ, ਸੰਦੀਪ ਮਨਹਾਸ, ਪ੍ਰਦੀਪ ਕਟੋਚ, ਸੁਭਾਸ਼ ਠਾਕੁਰ, ਲੱਕੀ ਠਾਕੁਰ ਮੁਸਾਹਿਬਪੁਰ, ਸਰਪੰਚ ਰਵੀ ਕੁਮਾਰ, ਸਾਬਕਾ ਸਰਪੰਚ ਅਜੀਤ ਚਿੱਬ, ਸਾਬਕਾ ਸਰਪੰਚ ਪ੍ਰਸ਼ੋਤਮ ਸਿੰਘ, ਸ਼ਮਸ਼ੇਰ ਸਿੰਘ ਤੂਰਾਂ ਸਾਬਕਾ ਸਰਪੰਚ, ਠਾਕੁਰ ਸੁਭਾਸ਼ ਸਿੰਘ ਪ੍ਰਧਾਨ ਮੰਦਰ ਕਮੇਟੀ, ਠਾਕੁਰ ਜਿੰਦਾ, ਗਗਨ ਮਨਹਾਸ ਕੋਲੀਆਂ, ਬਲਵਿੰਦਰ ਸਿੰਘ ਨੰਬਰਦਾਰ ਅਤੇ ਸ਼ਮਸ਼ੇਰ ਸਿੰਘ ਪੁਰੀਕਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।