- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼੍ਰੀ ਚੰਦਰ ਮਹਾਰਾਜ ਦੇ 532ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਧਾਰਮਿਕ ਸਮਾਗਮ 20 ਸਤੰਬਰ ਨੂੰ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਬਾਪੂ ਗੰਗਾ ਦਾਸ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵੱਲੋਂ ਸ਼ਿਵ ਸਰੂਪ ਉਦਾਸੀਨ ਅਚਾਰੀਆ ਜਗਤ ਗੁਰੂ ਭਗਵਾਨ ਸ੍ਰੀ ਚੰਦ ਮਹਾਰਾਜ ਦਾ 532ਵਾਂ ਪ੍ਰਕਾਸ਼ ਪੁਰਬ 20 ਸਤੰਬਰ 2026 ਐਤਵਾਰ ਨੂੰ ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਸ਼ਰਧਾ ਤੇ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖਦਿਆਂ 19 ਸਤੰਬਰ ਸ਼ਨਿਚਰਵਾਰ ਨੂੰ ਸਵੇਰੇ 7 ਵਜੇ ਹਵਨ ਯੱਗ ਕਰਵਾਇਆ ਜਾਵੇਗਾ। ਸਵੇਰੇ 10 ਵਜੇ ਸ਼੍ਰੀ ਰਮਾਇਣ ਦੇ ਪਾਠ ਦਾ ਭੋਗ ਪਾਇਆ ਜਾਵੇਗਾ। 20 ਸਤੰਬਰ ਐਤਵਾਰ ਨੂੰ ਸਵੇਰੇ 8 ਵਜੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ ਅਦਾ ਕੀਤੀ ਜਾਵੇਗੀ। ਉਸ ਤੋਂ ਬਾਅਦ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਾਠ ਦੇ ਭੋਗ ਉਪਰੰਤ ਕੀਰਤਨ ਹੋਵੇਗਾ। ਸ਼ਾਮ 7 ਵਜੇ ਕਵਾਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। 20 ਸਤੰਬਰ ਦਿਨ ਵੇਲੇ ਭਾਈ ਮਨਮੋਹਣ ਪ੍ਰੀਤ ਸਿੰਘ ਅਤੇ ਸੰਤ ਬਾਬਾ ਪਰਮਿੰਦਰ ਸਿੰਘ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਨਗੇ। ਰਾਤ ਨੂੰ ਹੋ ਰਹੇ ਸਮਾਗਮ ਦੌਰਾਨ ਆਰ ਜੋਗੀ, ਸੰਦੀਪ ਉਧਨੇਵਾਲ, ਹਰਮਨ-ਜਰਮਨ, ਗੁਰਪ੍ਰੀਤ ਮਾਹਿਲਪੁਰੀ ਅਤੇ ਹੋਰ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗਾਇਨ ਕਰਨਗੇ। ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਬਾਬਾ ਜੀ ਦੇ ਦਰਬਾਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।