- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਫੂਡ ਸਕਿਉਰਿਟੀ ਦੇ ਨਾਂ ’ਤੇ ਗਰੀਬਾਂ ਨਾਲ ਹੋ ਰਿਹਾ ਧੱਕਾ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਨੈਸ਼ਨਲ ਫੂਡ ਸਕਿਓਰਿਟੀ ਦੇ ਨਾਂ ’ਤੇ ਲੋਕਾਂ ਨੂੰ ਦਿੱਤੀ ਜਾ ਰਹੀ ਕਣਕ ਘੱਟ ਹੀ ਪੱਲੇ ਪੈ ਰਹੀ ਹੈ ਅਤੇ ਵਿਧਾਇਕ ਡਿਪੂਆਂ ਉੱਤੇ ਆਪ ਜਾ ਕੇ ਕਣਕ ਵੰਡਦੇ ਹਨ ਅਤੇ ਆਪਣੀ ਵਾਹ-ਵਾਹੀ ਕਰਵਾਉਂਦੇ ਹਨ। ਇਹ ਪ੍ਰਗਟਾਵਾ ਭਾਰਤ ਜਗਾਓ ਅੰਦੋਲਨ ਦੇ ਆਗੂ ਜੈ ਗੋਪਾਲ ਧੀਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਨੈਸ਼ਨਲ ਫੂਡ ਸਕਿਓਰਿਟੀ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਪ੍ਰਤੀ ਦਿਨ 166.7 ਗ੍ਰਾਮ ਕਣਕ ਦਿੱਤੀ ਜਾ ਰਹੀ ਹੈ, ਜਿਸ ਦੀ ਕੁੱਲ ਕੀਮਤ 4.96 ਰੁਪਏ ਪ੍ਰਤੀ ਦਿਨ ਬਣਦੀ ਹੈ, ਜੋ ਕਿ ਆਪਣੇ ਆਪ ਵਿੱਚ ਸੰਵਿਧਾਨਿਕ ਵਿਤਕਰਾ ਹੈ ਕਿਉਂਕਿ ਡਾ. ਭੀਮ ਰਾਓ ਅੰਬੇਡਕਰ ਦਾ ਵਿਚਾਰ ਅਮੀਰੀ ਅਤੇ ਗ਼ਰੀਬੀ ਵਿੱਚ ਪਾੜਾ ਖਤਮ ਕਰਨਾ ਸੀ, ਜਦਕਿ ਇਹ ਪਾੜਾ ਹੋਰ ਵੱਧ ਰਿਹਾ ਹੈ। ਇਹ ਸਕੀਮ ਬੰਦ ਕਰ ਕੇ ਗ਼ਰੀਬਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਮਰਜ਼ੀ ਨਾਲ ਭੋਜਨ ਸਮੱਗਰੀ ਖਰੀਦ ਸਕਣ। ਸਕਿਓਰਿਟੀ ਐਕਟ 2013 ਤਹਿਤ ਸਰਕਾਰ ਵੱਲੋਂ ਸਸਤੇ ਰਾਸ਼ਨ ਦੇ ਡਿਪੂ ਬਣਾਉਣੇ ਸਨ ਪਰ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਪੂਰੇ ਪੰਜਾਬ ਵਿੱਚ ਕੋਈ ਅਜਿਹਾ ਡਿਪੂ ਨਜ਼ਰ ਨਹੀਂ ਆਉਂਦਾ। ਡਿਪੂਆਂ ’ਤੇ ਜਾ ਕੇ ਵਿਧਾਇਕਾਂ ਵੱਲੋਂ ਰਾਸ਼ਨ ਵੰਡਣਾ ਰਾਈਟ ਟੂ ਪ੍ਰਾਈਵੇਸੀ ਦੀ ਉਲੰਘਣਾ ਹੈ ਜੋ ਕਿ ਬੰਦ ਹੋਣੀ ਚਾਹੀਦੀ ਹੈ।