ਆਸ਼ਾ ਵਰਕਰ ਤੇ ਫੈਸੀਲੀਟੇਟਰ ਵੱਲੋਂ ਮੰਗਾਂ ਸਬੰਧੀ ਧਰਨਾ ਆਸ਼ਾ ਵਰਕਰ ਤੇ ਫੈਸੀਲੀਟੇਟਰ ਵਲੋ ਮੰਗਾਂ ਨੂੰ ਲੈ ਕੇ ਰੋਸ ਧਰਨਾ
Publish Date: Wed, 16 Sep 2026 06:55 PM (IST)
Updated Date: Wed, 16 Sep 2026 06:56 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਆਸ਼ਾ ਵਰਕਰ ਅਤੇ ਫੈਸੀਲੀਟੇਟਰ ਵੱਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦਾ ਰੱਜ ਕਿ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਇਸ ਰੋਸ ਧਰਨੇ ’ਚ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਹਰਜਿੰਦਰ ਕੌਰ ਨੇ ਦੱਸਿਆ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਦਾ ਸੰਘਰਸ਼ ਤੇ ਚੱਲ ਹੀ ਰਿਹਾ ਹੈ ਪਰ ਜਿਹੜੀਆਂ ਸਿਵਲ ਸਰਜਨ ਦੇ ਨਾਲ ਸਬੰਧਿਤ ਹਨ, ਉਹ ਵੀ ਹੱਲ ਨਹੀਂ ਹੋ ਰਹੀਆਂ। ਪੀਐੱਚਸੀ ਟਾਂਡਾ ਬਲਾਕ ਦੀਆਂ ਆਸ਼ਾ ਵਰਕਰਾਂ ਦਾ ਮਾਰਚ ਤੋਂ ਲੈ ਕੇ ਹੁਣ ਤੱਕ ਦਾ ਇਨਸੈਨਟਿਵ ਅਤੇ ਜੂਨ ਮਹੀਨੇ ਤੋਂ ਨਾ ਹੀ ਤਨਖਾਹ ਮਿਲਣ ਕਾਰਨ ਆਸ਼ਾ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕੇਸਾਂ ਦਾ ਇਨਸੈਨਟਿਵ, ਏਐੱਨਸੀ ਦੇ ਰੁਪਏ ਨਾ ਮਿਲਣ ਬਾਰੇ, ਆਇਰਨ ਦੇ ਰੁਪਏ ਨਾ ਮਿਲਣ ਬਾਰੇ, ਰਾਤ ਨੂੰ ਡਲਿਵਰੀ ਕੇਸਾਂ ਦੇ ਪੈਸੇ ਨਾ ਮਿਲਣ ਕਾਰਨ, ਟੀਵੀ ਦੀ ਬਿਮਾਰੀ ਦੇ ਪੈਸੇ ਨਾ ਮਿਲਣ ਕਾਰਨ, ਜੇਐੱਸਵੀ ਦੇ ਪੈਸੇ ਨਾ ਮਿਲਣ ਕਾਰਨ ਤੇ ਹੋਰ ਪੰਜਾਬ ਸਰਕਾਰ ਸਰਕਾਰ ਵੱਲੋਂ ਬਹੁਤ ਸਾਰੀਆਂ ਮੰਗਾਂ ਨਾ ਮੰਨਣ ਕਾਰਨ ਕੱਲ੍ਹ ਜ਼ਿਲ੍ਹੇ ਦੀਆਂ ਸਮੂਹ ਵਰਕਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰੀ ਪ੍ਰਧਾਨ, ਪਰਮਜੀਤ ਕੌਰ, ਸ਼ੁਸ਼ਮਾ ਕੁਮਾਰੀ, ਆਰੁਣਾ ਠਾਕਰ, ਰੂਬੀ ਬਾਲ, ਮਾਸਟਰ ਦਵਿੰਦਰ ਸਿੰਘ ਕਿਸਾਨ ਯੂਨੀਅਨ, ਮਲਕੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।