- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਸਾ ਕਲੋਤਾ ਵਿਖੇ 22ਵਾਂ ਸਾਲਾਨਾ ਛਿੰਝ ਮੇਲਾ ਸਫ਼ਲਤਾ ਪੂਰਬਕ ਨੇਪਰੇ ਚੜ੍ਹਿਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਹਰਸਾ ਕਲੋਤਾ ਵਿੱਚ 22ਵਾਂ ਸਾਲਾਨਾ ਛਿੰਝ ਮੇਲਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਛਿੰਝ ਮੇਲੇ ਵਿੱਚ ਸੂਬੇ ਭਰ ਤੋਂ ਪੁੱਜੇ ਪਹਿਲਵਾਨਾਂ ਨੇ ਕੁਸ਼ਤੀ ਕਲਾ ਦੇ ਸ਼ਾਨਦਾਰ ਜੌਹਰ ਵਿਖਾ ਕੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ। ਮੇਲੇ ਦਾ ਮੁੱਖ ਆਕਰਸ਼ਣ ਮਾਲੀ ਦੀ ਕੁਸ਼ਤੀ ਰਹੀ, ਜਿਸ ਵਿੱਚ ਚਾਂਦ ਗੁੱਜਰ ਅਤੇ ਗੌਰਵ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ, ਜਿਸ ਵਿੱਚ ਚਾਂਦ ਗੁੱਜਰ ਨੇ ਗੌਰਵ ਨੂੰ ਹਰਾ ਕੇ ਮਾਲੀ ਦੀ ਕੁਸ਼ਤੀ ਆਪਣੇ ਨਾਮ ਕਰ ਲਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਤਰਸੇਮ ਮਨਹਾਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਜੇਤੂ ਪਹਿਲਵਾਨ ਚਾਂਦ ਗੁੱਜਰ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।