ਬਾਰਾਪੁਰ ਦੇ ਛਿੰਝ ਮੇਲੇ ’ਚ ਸ਼ਕਤੀ ਯਾਦਵ ਕੋਟਲਾ ਨੇ ਪਟਕੇ ਦੀ ਕੁਸ਼ਤੀ ਜਿੱਤੀ
ਬਾਰਾਪੁਰ ਦੇ ਛਿੰਝ ਮੇਲੇ ਵਿੱਚ ਸ਼ਕਤੀ ਯਾਦਵ ਕੋਟਲਾ ਨੇ ਪਟਕਾ ਦੀ ਕੁਸ਼ਤੀ ਜਿੱਤੀ
Publish Date: Wed, 16 Sep 2026 04:10 PM (IST)
Updated Date: Wed, 16 Sep 2026 04:11 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਪਿੰਡ ਬਾਰਾਪੁਰ ਵਿਖੇ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਵੱਖ-ਵੱਖ ਸੂਬਿਆਂ ਦੇ 250 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਕੁੱਲ 130 ਕੁਸ਼ਤੀ ਦੇ ਮੈਚ ਕਰਵਾਏ ਗਏ। 71 ਹਜ਼ਾਰ ਰੁਪਏ ਦੀ ਪਟਕਾ ਦੀ ਕੁਸ਼ਤੀ ਮੁਕਾਬਲੇ ਵਿੱਚ ਪਹਿਲਵਾਨ ਸ਼ਕਤੀ ਯਾਦਵ ਕੋਟਲਾ ਨੇ ਹਰਿਆਣਾ ਦੇ ਮਨੀਸ਼ ਭਵਾਨੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਟਾਕੇ ਦੀ ਕੁਸ਼ਤੀ ਦਾ ਉਦਘਾਟਨ ਪੰਚਾਇਤ ਸੰਮਤੀ ਮੈਂਬਰ ਸਰਵਣ ਕਿਸਾਨਾਂ ਨੇ ਕੀਤਾ। ਇਸ ਮੌਕੇ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਮੇਲੇ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਲਦੇਵ ਸਿੰਘ ਅਤੇ ਸਾਬਕਾ ਸਰਪੰਚ ਸੁਰਿੰਦਰ ਪਾਲ ਨੇ ਛਿੰਝ ਮੇਲੇ ਦੀ ਸਫ਼ਲਤਾ ’ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਚਰਨਜੀਤ ਕਾਕਾ, ਬੱਬੂ ਫੌਜੀ, ਕੁਲਵੰਤ ਫੌਜੀ, ਸ਼੍ਰੀਰਾਮ, ਜੋਗਿੰਦਰ ਜਿੰਦੀ, ਸੋਮਾ ਸਿੰਘ, ਜਸਵੀਰ ਸ਼ੀਰਾ, ਅਜਮੇਲ ਸਿੰਘ, ਅਵਤਾਰ ਬੱਗਾ, ਸੁਖਵਿੰਦਰ ਸੁੱਖਾ ਅਤੇ ਹੋਰ ਪਤਵੰਤੇ ਹਾਜ਼ਰ ਸਨ।