ਹਰਿਆਣਾ ਕਾਲਜ ਤੇ ਗੁਰੂ ਨਾਨਕ ਇਨਫੋਟੈੱਕ ਵਿਚਾਲੇ ਹੋਇਆ ਐੱਮਓਯੂ ਹਰਿਆਣਾ ਕਾਲਜ ਅਤੇ ਗੁਰੂ ਨਾਨਕ ਇਨਫੋਟੈਕ ਵਿਚਕਾਰ ਹੋਇਆ ਐਮ.ਓ.ਯੂ.
Publish Date: Wed, 16 Sep 2026 03:47 PM (IST)
Updated Date: Wed, 16 Sep 2026 03:50 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ ਅਤੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਅਤੇ ਹੁਸ਼ਿਆਰਪੁਰ ਸਥਿਤ ਗੁਰੂ ਨਾਨਕ ਇਨਫੋਟੈੱਕ ਦੀ ਸੀਈਓ ਅੰਜੂ ਰਾਣਾ ਵਿਚਕਾਰ ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਸੰਬੰਧੀ ਇੱਕ ਸਮਝੌਤਾ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਇੱਕ ਅਕਾਦਮਿਕ ਸਮੈਸਟਰ ਦੌਰਾਨ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਹਦਾਇਤਾਂ ਅਨੁਸਾਰ 120 ਘੰਟਿਆਂ ਦੀ ਇੰਟਰਨਸ਼ਿਪ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਸਾਈਨਮੈਂਟ ਦਿੱਤੇ ਜਾਣਗੇ। ਐੱਮਓਯੂ ਅਨੁਸਾਰ ਗੁਰੂ ਨਾਨਕ ਇਨਫੋਟੈੱਕ ਵੱਲੋਂ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਦੀ ਅਗਵਾਈ ਲਈ ਸੁਪਰਵਾਈਜ਼ਰ/ਮੈਂਟਰ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਪੇਸ਼ੇਵਰ ਕਾਰਜ-ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੰਸਥਾ ਦੇ ਨਿਯਮਾਂ ਅਤੇ ਅਨੁਸ਼ਾਸਨ ਦੀ ਪਾਲਣਾ ਅਤੇ ਫੈਕਲਟੀ ਕੋਆਰਡੀਨੇਟਰਾਂ ਰਾਹੀਂ ਉਨ੍ਹਾਂ ਦੀ ਇੰਟਰਨਸ਼ਿਪ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਵੇਗੀ। ਡਾ. ਦੇਸ਼ ਬੰਧੂ ਅਤੇ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਝੌਤੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਅਸਲ ਕਾਰਜ ਖੇਤਰ ਦਾ ਤਜ਼ਰਬਾ ਪ੍ਰਦਾਨ ਕਰਨ ’ਚ ਸਹਾਇਕ ਸਾਬਤ ਹੁੰਦੇ ਹਨ। ਇਸ ਮੌਕੇ ਨੋਡਲ ਅਫਸਰ ਪ੍ਰੋ. ਸੁਖਵਿੰਦਰ ਕੌਰ, ਕੋਆਰਡੀਨੇਟਰ ਪ੍ਰੋ. ਮੇਜਰ ਮੁਹੰਮਦ, ਸੁਪਰਵਾਈਜ਼ਰ ਡਾ. ਅਨਿਲ ਕੁਮਾਰ ਅਤੇ ਐਡਵੋਕੇਟ ਅਮਨਦੀਪ ਗੁਰੂ ਆਦਿ ਮੌਜੂਦ ਸਨ।