- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਨੇ ਸਰਿਤਾ ਸ਼ਰਮਾ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਸੈਲਾ ਖੁਰਦ ਦੀ ਰਹਿਣ ਵਾਲੀ ਸਰਿਤਾ ਸ਼ਰਮਾ ਨੇ ਬਲਾਕ ਕਾਂਗਰਸ ਯੂਥ ਪ੍ਰਧਾਨ ਬਣਨ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਅਕਾਲੀ ਸਰਕਾਰ ਵੇਲੇ 2007 ਵਿਚ ਨਸ਼ਿਆਂ ਖ਼ਿਲਾਫ਼ ਅਵਾਜ ਬੁਲੰਦ ਕੀਤੀ। ਮਹਿਲਾ ਕਾਂਗਰਸ ਵਿੱਚ ਜਨਰਲ ਸੈਕਟਰੀ ਪੰਜਾਬ, ਉੱਤਰਾਖੰਡ ਡੀਆਰਓ ਯੂਪੀ, ਗੁਜਰਾਤ, ਹਿਮਾਚਲ, ਜੇਐਂਡਕੇ, ਮਹਾਰਾਸ਼ਟਰਾ ਆਦਿ ਵਿਖੇ ਪਾਰਟੀ ਸੇਵਾ ਕਰਦੇ ਹੋਏ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਨੂੰ ਪਾਰਟੀ ਦੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੀ ਡਾਇਰੈਕਟਰ ਬਣਾਇਆ ਗਿਆ। ਇਸ ਸਮੇਂ ਦੌਰਾਨ ਇਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਲੋਕਾਂ ਦੇ ਅਨੇਕਾਂ ਹੀ ਕਾਰਜ ਕਰਵਾਏ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੱਤੀ। ਇਨ੍ਹਾਂ ਨੇ ਆਪਣੇ ਪਤੀ ਕੁਲਵਿੰਦਰ ਬਿੱਟੂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੈਲਾ ਖੁਰਦ ਅਤੇ ਹੋਰ ਲਾਗਲੇ ਪਿੰਡਾਂ ਵਿੱਚ ਲਗਭਗ 1 ਲੱਖ ਬੂਟੇ ਲਗਵਾਏ। ਇਲਾਕੇ ਦੀ ਖਾਸ ਮੰਗ ਹੈ ਹਰ ਵਾਰ ਇਕ ਪੁਰਸ਼ ਨੂੰ ਟਿਕਟ ਦਿੱਤੀ ਜਾਂਦੀ ਹੈ, ਇਸ ਵਾਰ ਇਕ ਮਹਿਲਾ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਸਮੇਂ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵੀ ਹਨ।