ਬ੍ਰਹਮ ਕੁਮਾਰੀਆਂ ਨੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ ਸਿਲਵਰ ਓਕ ਸਕੂਲ ’ਚ ਬ੍ਰਹਮ ਕੁਮਾਰੀਆਂ ਬੱਚਿਆਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
Publish Date: Tue, 15 Sep 2026 06:15 PM (IST)
Updated Date: Tue, 15 Sep 2026 06:17 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰ ਵਿਖੇ ਬ੍ਰਹਮ ਕੁਮਾਰੀ ਪ੍ਰਜਾ ਪਿਤਾ ਈਸ਼ਵਰ ਵਿਸ਼ਵ ਵਿਦਿਆਲਿਆ ਵੱਲੋਂ ਨਸ਼ਿਆਂ ਖ਼ਿਲਾਫ਼ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਸਮਾਜ ਵਿੱਚ ਫੈਲੀ ਹੋਈ ਇਸ ਬਿਮਾਰੀ ਦੇ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿੱਚ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦਿਆਂ ਪੂਜਾ ਅਤੇ ਦੀਪਤੀ ਨੇ ਬੱਚਿਆਂ ਨੂੰ ਦੱਸਿਆ ਕਿ ਨਸ਼ਾ ਕੇਵਲ ਡਰੱਗਸ, ਸ਼ਰਾਬ, ਸਿਗਰਟ, ਤੰਬਾਕੂ ਦਾ ਹੀ ਨਹੀਂ ਹੁੰਦਾ ਸਗੋਂ ਅੱਜ ਦੇ ਸਮੇਂ ਵਿੱਚ ਸੱਭ ਤੋ ਖਤਰਨਾਕ ਨਸ਼ਾ ਮੋਬਾਈਲ, ਸੋਸ਼ਲ ਨੈੱਟਵਰਕਿੰਗ ਆਦਿ ਹਨ, ਜਿਨ੍ਹਾਂ ਪਿੱਛੇ ਲੱਗ ਕੇ ਬੱਚੇ ਆਪਣੀਆਂ ਮੁੱਢਲੀਆਂ ਕਦਰਾਂ ਕੀਮਤਾਂ ਅਤੇ ਮਾਂ-ਬਾਪ ਦਾ ਸਤਿਕਾਰ ਸਭ ਕੁਝ ਭੁੱਲਦੇ ਜਾ ਰਹੇ ਹਨ। ਇਸ ਦੇ ਨਾਲ ਸਮਾਜ ਵਿੱਚ ਅਸ਼ਾਂਤੀ ਫੈਲ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਬੱਚੇ ਹੌਲੀ ਹੌਲੀ ਮੋਬਾਈਲ ਦੇ ਆਦੀ ਹੋਕੇ ਆਪਣੇ ਮੁੱਖ ਉਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕਰਦੇ ਰਹੀਏ ਤਾਂ ਕਿ ਇਨ੍ਹਾਂ ਨੂੰ ਮੁੜ ਸਹੀ ਰਾਹ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਨੇ ਬ੍ਰਹਮ ਕੁਮਾਰੀ ਸੰਸਥਾ ਦੇ ਨੁਮਾਇੰਦਿਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਗੁਰਪ੍ਰੀਤ ਕੌਰ, ਸੁਮਿਤ ਕੌਰ ਅਤੇ ਹੋਰ ਸਟਾਫ ਮੌਜੂਦ ਸਨ।