- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 23 ਤਗਮੇ ਹਾਸਿਲ ਕੀਤੇ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 23 ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਵਿੱਚ 10 ਸੋਨੇ, 9 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਕਈ ਖਿਡਾਰੀਆਂ ਨੂੰ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਵੀ ਕੁਆਲੀਫਾਈਡ ਕੀਤਾ। ਅੰਡਰ-14 ਲੜਕੀਆਂ ਵਿੱਚ ਇੰਦਰਪ੍ਰੀਤ ਕੌਰ ਨੇ 600 ਮੀਟਰ ਦੇੜ ਵਿੱਚ ਪਹਿਲਾ ਸਥਾਨ, ਪਰੀਕਾ ਸ਼ਰਮਾ ਨੇ ਉੱਚੀ ਛਾਲ ਵਿੱਚ ਪਹਿਲਾ ਸਥਾਨ ਅਤੇ ਸਾਲੂ ਨੇ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿੱਚ ਤਾਨੀਆ ਨੇ 100 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ਵਿੱਚ ਸੁਖਪ੍ਰੀਤ ਕੌਰ ਨੇ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਦੇਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਵਿੱਚ ਕਰਨ ਠਾਕੁਰ ਨੇ ਲੰਬੀ ਛਾਲ ਅਤੇ ਉੱਚੀ ਛਾਲ ਵਿੱਚ ਦੂਜਾ ਸਥਾਨ ਜਦਕਿ ਪ੍ਰਤੀਕ ਠਾਕੁਰ ਨੇ ਡਿਸਕਸ ਰ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਦਿਲਪ੍ਰੀਤ ਸਿੰਘ ਨੇ ਸ਼ਾਟਪੁੱਟ ਵਿੱਚ ਦੂਜਾ ਯੁਵਰਾਜ ਨੇ ਡਿਸਕਸ ਥ੍ਰੋ ਵਿੱਚ ਪਹਿਲਾ, ਅਤੇ ਸਿਮਰਪ੍ਰੀਤ ਸਿੰਘ ਨੇ ਉੱਚੀ ਛਾਲ ਵਿੱਚ ਦੂਜਾ ਅਤੇ ਤੀਹਰੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਪ੍ਰੀਤ ਰਾਣਾ ਨੇ ਤੀਹਰੀ ਛਾਲ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-19 ਲੜਕਿਆਂ ਵਿੱਚ ਤਜਵੀਰ ਸਿੰਘ ਨੇ ਡਿਸਕਸ ਥ੍ਰੋ ’ਚ, ਯਸ਼ਨਪ੍ਰੀਤ ਸਿੰਘ ਨੇ ਉੱਚੀ ਛਾਲ ਅਤੇ ਅਰਸ਼ਦੀਪ ਸਿੰਘ ਨੇ ਤੀਹਰੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸੁਖਜਿੰਦਰ ਸਿੰਘ ਨੇ ਤੀਹਰੀ ਛਾਲ ਅਤੇ ਨਮਨ ਮਨਹਾਸ ਨੇ ਜੈਵਲਿਨ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ