- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਹਾਲਾ ਵਿਖੇ ਸਾਲਾਨਾ 19ਵਾਂ ਛਿੰਝ ਮੇਲਾ ਕਰਵਾਇਆ

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਪਿੰਡ ਬਿਹਾਲਾ ਵਿਖੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 19ਵਾਂ ਛਿੰਝ ਮੇਲਾ ਕਰਵਾਇਆ ਗਿਆ। ਕਮੇਟੀ ਪ੍ਰਧਾਨ ਚਿਰੰਜੀ ਲਾਲ ਬਿਹਾਲਾ ਨੇ ਦੱਸਿਆ ਕਿ ਇਸ ਮੌਕੇ ਨਾਮਵਰ ਕਲਾਕਾਰ ਸੰਨੀ ਸਹਿਗਲ ਅਤੇ ਬੂਟਾ ਮੁਹੰਮਦ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸ ਉਪਰੰਤ ਕਰਵਾਏ ਛਿੰਝ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਨਦੀਮ ਡੋਡਾ ਜੰਮੂ ਅਤੇ ਸੋਨੂੰ ਰੀਆਵਾਲ ਵਿਚਕਾਰ ਕਰਵਾਈ ਗਈ। ਜਿਸ ਵਿੱਚ ਨਦੀਮ ਡੋਡਾ ਜੰਮੂ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪਟਕੇ ਦੀ ਕੁਸ਼ਤੀ ਦੇ ਇਨਾਮ ਸਪਲੈਂਡਰ ਮੋਟਰਸਾਈਕਲ ਦੀ ਸੇਵਾ ਅਜੇ ਗਰੀਸ ਅਤੇ ਸਨਮ ਕਨੇਡਾ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਰਾਮ, ਹਰਮਿੰਦਰ ਸਿੰਘ ਨੰਬਰਦਾਰ, ਕੋਚ ਚੰਦ ਭਲਵਾਨ, ਸਰਪੰਚ ਨਵਦੀਪ ਕੌਰ, ਗੁਰਪ੍ਰੀਤ ਸਿੰਘ, ਰਘਵੀਰ ਸਿੰਘ, ਬਾਬਾ ਰਣਵੀਰ ਸਿੰਘ ਰਾਣਾ, ਮਾ. ਬਲਵਿੰਦਰਪਾਲ ਸਿੰਘ, ਗੁਰਦਿਆਲ ਚੰਦ ਪੰਚ, ਰਾਮ ਲਾਲ ਪੰਚ, ਅਜਮੇਰ ਸਿੰਘ ਕੈਨੇਡਾ, ਸਨਮਦੀਪ ਕੈਨੇਡਾ, ਨਿਰਮਲ ਸਿੰਘ ਸੋਢੀ ਕੈਨੇਡਾ ਅਤੇ ਹੋਰ ਹਾਜ਼ਰ ਸਨ।