- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਭਾਈ ਲਾਲੋ ਦਾ ਆਗਮਨ ਪੂਰਬ 26 ਸਤੰਬਰ ਨੂੰ ਮਨਾਇਆ ਜਾਵੇਗਾ

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਸੰਤ ਰਣਜੀਤ ਸਿੰਘ ਮੁੱਖੀ ਗੁਰਦੁਆਰਾ ਸ਼ਹੀਦ ਸਿੰਘਾ ਹੁਸ਼ਿਆਰਪੁਰ ਅਤੇ ਸਰਪ੍ਰਸਤ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਅਤੇ ਚੇਅਰਮੈਨ ਕੁਲਦੀਪ ਸਿੰਘ ਖਾਂਬਾ, ਹਰਦੇਵ ਸਿੰਘ ਕੌਂਸਲ ਕੌਮੀ ਪ੍ਰਧਾਨ, ਅਮਰਜੀਤ ਸਿੰਘ ਆਸੀ ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ, ਗੁਰਦੇਵ ਸਿੰਘ ਐਕਸੀਅਨ ਜਨਰਲ ਸਕੱਤਰ ਇੰਡੀਆ, ਗੁਰਵਿੰਦਰ ਸਿੰਘ ਪਲਾਹਾ ਜਨਰਲ ਸਕੱਤਰ ਅਤੇ ਪ੍ਰੈੱਸ ਸਕੱਤਰ ਇੰਡੀਆ, ਗੁਰਵਿੰਦਰ ਸਿੰਘ ਗਿੰਦਾ ਪ੍ਰਧਾਨ ਪੰਜਾਬ ਸਟੇਟ, ਜਤਿੰਦਰ ਸਿੰਘ ਗੋਲਡੀ ਮੀਤ ਪ੍ਰਧਾਨ, ਅਵਤਾਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸਰਬਜੀਤ ਸਿੰਘ ਸਾਬੀ, ਗੁਰਸੇਵਕ ਸਿੰਘ ਅਤੇ ਮੈਂਬਰਾਂ ਨੇ 26 ਸਤੰਬਰ ਸ਼ਨਿਚਰਵਾਰ ਨੂੰ ਮਨਾਏ ਜਾ ਰਹੇ ਬਰੱਹਮਗਿਆਨੀ ਭਾਈ ਲਾਲੋ ਦੇ ਆਗਮਨ ਪੁਰਬ ’ਤੇ ਪ੍ਰੋਗਰਾਮ ਸਬੰਧੀ ਬਣਿਆ ਕਾਰਡ ਜਾਰੀ ਕੀਤਾ। ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ 20 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਆਰੰਭ ਹੋਣਗੇ ਅਤੇ 26 ਸਤੰਬਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਉਪਰੰਤ ਸ਼ਬਦ ਕੀਰਤਨ, ਕਥਾ ਵਿਚਾਰਾਂ ਹੋਣਗੀਆਂ। ਉਨ੍ਹਾਂ ਸੰਗਤਾਂ ਨੂੰ ਗੁਰਦੁਆਰਾ ਸ਼ਹੀਦ ਸਿੰਘਾ ਡਗਾਣਾ ਰੋਡ ਹੁਸ਼ਿਆਰਪੁਰ ਵਿਖੇ ਸ਼ਰਧਾ ਪੂਰਵਕ ਪਰਿਵਾਰਾਂ ਸਮੇਤ ਆਉਣ ਦਾ ਸੱਦਾ ਦਿੱਤਾ।