- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਦੀਘਾਟੀ ਦੀ ਪਵਿੱਤਰ ਮਿੱਟੀ ਦਾ ਨੌਸ਼ਹਿਰਾ ਪੱਤਣ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਰਾਜਸਥਾਨ ਦੀ ਇਤਿਹਾਸਕ ਧਰਤੀ ਹਲਦੀਘਾਟੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦੇ ਕਲਸ਼ ਦਾ ਨੇੜਲੇ ਪਿੰਡ ਨੌਸ਼ਹਿਰਾ ਪੱਤਣ ਵਿਖੇ ਸ਼੍ਰੀ ਰਾਮ ਮੰਦਰ ਠਾਕੁਰਦੁਆਰਾ ਪੁੱਜਣ ’ਤੇ ਮਹੰਤ ਗੁਰਦੱਤ ਦਾਸ ਦੀ ਅਗਵਾਈ ਹੇਠ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ। ਇਹ ਉਪਰਾਲਾ 3 ਅਕਤੂਬਰ ਨੂੰ ਕਰਵਾਏ ਜਾਣ ਵਾਲੇ ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਸਮਾਗਮ ਦੀਆਂ ਤਿਆਰੀਆਂ ਤਹਿਤ ਕੀਤਾ ਗਿਆ। ਪਵਿੱਤਰ ਮਿੱਟੀ ਦੇ ਕਲਸ਼ ਨੂੰ ਮੰਦਰ ਤੋਂ ਲੈ ਕੇ ਸਵੈਮਾਣ ਸੰਕਲਪ ਯਾਤਰਾ ਕੱਢੀ ਗਈ, ਜੋ ਵੱਖ-ਵੱਖ ਰਸਤਿਆਂ ਰਾਹੀਂ ਪੁਰੀਕਾ, ਅਬਦੁੱਲਾਪੁਰ, ਦਾਲੋਵਾਲ ਸਮੇਤ ਨੇੜਲੇ ਪਿੰਡਾਂ ਵਿੱਚੋਂ ਹੁੰਦੀ ਹੋਈ ਵੱਖ-ਵੱਖ ਮੰਦਰਾਂ ਤੱਕ ਪੁੱਜੀ। ਇਸ ਮੌਕੇ ਸੰਗਰਾਮ ਸਿੰਘ, ਸੁਮਿਤ ਡਡਵਾਲ, ਸਚਿਨ ਸਮਿਆਲ ਅਤੇ ਵਿਕਾਸ ਮਨਕੋਟੀਆ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਦੇ ਮਾਣਮੱਤੇ ਇਤਿਹਾਸ, ਬਹਾਦਰੀ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਠਾਕੁਰ ਕੰਵਲਜੀਤ ਸਿੰਘ, ਸੰਦੀਪ ਮਨਹਾਸ, ਪ੍ਰਦੀਪ ਕਟੋਚ, ਸੁਭਾਸ਼ ਠਾਕੁਰ, ਲੱਕੀ ਠਾਕੁਰ ਮੁਸਾਹਿਬਪੁਰ, ਮਾਤਾ ਰੁਕਮਣੀ, ਬਲਬੀਰ ਸਿੰਘ ਟੀਟਾ, ਵਿਪਨ ਕੁਮਾਰ, ਪ੍ਰਦੀਪ ਕੁਮਾਰ ਗੋਲਡੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।