- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਣੇਸ਼ ਚਤੁਰਥੀ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸ਼੍ਰੀ ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਸਰਾਫ਼ਾ ਬਾਜ਼ਾਰ ਮੁਕੇਰੀਆਂ ਵਿੱਚ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਵਿਧੀਵਤ ਪੂਜਾ ਉਪਰੰਤ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ। ਗਣਪਤੀ ਦੀ ਮੂਰਤੀ ਸਥਾਪਿਤ ਹੁੰਦੇ ਹੀ ਪੂਰਾ ਬਾਜ਼ਾਰ ਭਗਤੀਮਈ ਮਾਹੌਲ ਨਾਲ ਸਰਾਬੋਰ ਹੋ ਗਿਆ ਅਤੇ ਸ਼ਰਧਾਲੂਆਂ ਨੇ ਜੈਕਾਰਿਆਂ ਨਾਲ ਭਗਵਾਨ ਸ੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਪੰਮਾ ਪਹਿਲਵਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪੰਮਾ ਪਹਿਲਵਾਨ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦਾ ਕੰਮ ਕਰਦੇ ਹਨ। ਉਨ੍ਹਾਂ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਭਗਵਾਨ ਸ਼੍ਰੀ ਗਣੇਸ਼ ਜੀ ਅੱਗੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੇਮ ਸਾਗਰ, ਦੀਕਸ਼ਿਤ ਸ਼ਰਮਾ, ਸੌਰਵ ਵਰਮਾ, ਰਾਜਨ ਬੱਗਾ, ਸ਼ੁੱਭੂ ਵਰਮਾ, ਸਾਗਰ ਵਰਮਾ, ਅਸ਼ੋਕ ਕੁਮਾਰ, ਸ਼ਮੀ ਵਸ਼ਿਸ਼ਟ, ਤੀਰਥ ਰਾਮ, ਬੱਬਲੂ ਕਨੌਜੀਆ, ਪੁਨੀਤ ਨੀਨੂੰ, ਨੰਦਨ ਸ਼ਰਮਾ, ਰਾਮ ਕੁਮਾਰ, ਸਾਜਨ ਵਰਮਾ, ਬਿੱਲਾ, ਨੀਨੂ ਵਰਮਾ ਆਦਿ ਹਾਜ਼ਰ ਸਨ।