- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਦਾ ਬਾਲ ਕਹਾਣੀ ਸੰਗ੍ਰਹਿ ‘ਬੱਚਤ’ ਲੋਕ ਅਰਪਣ ਕਰਨ ਸਬੰਧੀ ਸਮਾਗਮ ਰਚਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਐਕਟਰ ਅਤੇ ਡਾਇਰੈਕਟਰ ਅਸ਼ੋਕ ਪੁਰੀ, ਰਿੰਕੀ ਜ਼ਿਲ੍ਹਾ ਸੂਚਨਾ ਅਧਿਕਾਰੀ ਤੇ ਬੀਐੱਮ ਅੰਗਰੇਜ਼ੀ ਯੋਧਾ ਮਲ ਪਾਲ ਨੇ ਸ਼ਿਰਕਤ ਕੀਤੀ। ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਜੀ ਆਇਆਂ ਸ਼ਬਦ ਆਖੇ। ਅਸ਼ੋਕ ਪੁਰੀ ਅਤੇ ਡਾ. ਜਸਵੰਤ ਰਾਏ ਨੇ ਸਾਂਝੇ ਰੂਪ ਵਿੱਚ ਆਖਿਆ ਬਲਜਿੰਦਰ ਮਾਨ ਪਿਛਲੇ ਸਾਢੇ ਚਾਰ ਦਹਾਕੇ ਤੋਂ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੁੜੀ ਹੋਈ ਸ਼ਖ਼ਸੀਅਤ ਹੈ। 33 ਸਾਲ ਤੋਂ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਬਾਲ ਰਸਾਲਾ ‘ਨਿੱਕੀਆਂ ਕਰੂੰਬਲਾਂ’ ਲਗਾਤਾਰ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ।