- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤੁਲਿਤ ਖੁਰਾਕ ਨਾਲ ਬਿਮਾਰੀਆਂ ਤੋਂ ਰਹੋ ਦੂਰ : ਡਾ. ਮਨਪ੍ਰੀਤ ਕੌਰ

ਗਗਨਪ੍ਰੀਤ, ਪੰਜਾਬੀ ਜਗਾਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੀਐੱਚਸੀ ਚੱਕੋਵਾਲ ਬ੍ਰਾਹਮਣਾਂ ਦੇ ਐੱਸਐੱਮਓ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਪੋਸ਼ਣ ਅਤੇ ਸੰਤੁਲਿਤ ਖੁਰਾਕ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤਮੰਦ ਅਤੇ ਨਿਰੋਗ ਜੀਵਨ ਲਈ ਸੰਤੁਲਿਤ ਖੁਰਾਕ ਦਾ ਸੇਵਨ ਬਹੁਤ ਜ਼ਰੂਰੀ ਹੈ। ਇਸ ਮੌਕੇ ਏਏਕੇ ਫਤਿਹਪੁਰ ਦੀ ਸੀਐੱਚਓ ਮਨਦੀਪ ਕੌਰ ਨੇ ਕਿਹਾ ਕਿ ਸੰਤੁਲਿਤ ਖੁਰਾਕ ਵਿੱਚ ਅਨਾਜ, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਅੰਡੇ ਅਤੇ ਹੋਰ ਪ੍ਰੋਟੀਨ ਯੁਕਤ ਭੋਜਨ ਨੂੰ ਉਚਿਤ ਮਾਤਰਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਰੀਰ ਦੀ ਉਮਰ, ਕੰਮ ਦੀ ਕਿਸਮ ਅਤੇ ਪੌਸ਼ਟਿਕ ਲੋੜਾਂ ਅਨੁਸਾਰ ਖੁਰਾਕ ਦੀ ਚੋਣ ਕਰਨਾ ਵੀ ਜ਼ਰੂਰੀ ਹੈ। ਇਸ ਲਈ ਘਰ ਦੇ ਤਾਜ਼ਾ, ਸਾਫ਼-ਸੁਥਰਾ ਅਤੇ ਪੌਸ਼ਟਿਕ ਭੋਜਨ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੋਜ਼ਾਨਾ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਵਧਾਈ ਜਾਵੇ, ਲੋੜੀਂਦੀ ਮਾਤਰਾ ਵਿੱਚ ਸਾਫ਼ ਪਾਣੀ ਪੀਤਾ ਜਾਵੇ ਅਤੇ ਖਾਣਾ ਬਣਾਉਣ ਤੇ ਖਾਣ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਮੌਕੇ ਮਪਹਵ ਰਾਜਵਿੰਦਰ ਕੌਰ, ਬਲਜੀਤ ਸਿੰਘ, ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਰਣਜੀਤ ਕੌਰ ਵੀ ਹਾਜ਼ਰ ਸਨ।