- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵਿਖੇ ਇਸ ਅਸਥਾਨ ਦੇ ਗੱਦੀਨਸ਼ੀਨ ਸੰਤ ਮਹਿੰਦਰ ਪਾਲ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਬੀਬੀ ਬਿਮਲਾ ਰਾਣੀ ਦੀ ਅਗਵਾਈ ਹੇਠ ਸ਼ੁਕਰਾਨਾ ਦਿਵਸ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸੰਤ ਮਹਿੰਦਰ ਪਾਲ, ਸੰਤ ਜਸਵਿੰਦਰ ਪਾਲ ਅਤੇ ਗਿੱਲ ਸਿਸਟਰਜ਼ ਵੱਲੋਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ। ਸੰਤ ਬਾਬਾ ਹੰਸ ਰਾਜ ਮਹਾਰਾਜ ਦੀ ਮਹਿਮਾ ਦਾ ਗੁਣ ਗਾਇਨ ਕੀਤਾ ਗਿਆ। ਸੰਤ ਮਹਿੰਦਰ ਪਾਲ ਨੇ ਸੰਗਤਾਂ ਨਾਲ ਧਾਰਮਿਕ ਪ੍ਰਵਚਨਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਸੰਤ ਬਾਬਾ ਹੰਸ ਰਾਜ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਤ ਮਹਿੰਦਰ ਪਾਲ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਸੰਤਾਂ ਮਹਾਪੁਰਸ਼ਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪਰਮਜੀਤ ਸਿੰਘ ਬੁੱਟਰ ਕਨੇਡਾ, ਸੰਤ ਮੋਹਨ ਪਾਲ, ਮਾਸਟਰ ਗੁਰਨਾਮ ਚੰਦ, ਸੁਖਦੇਵ ਸਿੰਘ ਅਮਰੀਕਾ, ਪ੍ਰਗਟ ਸਿੰਘ, ਬਾਲ ਕ੍ਰਿਸ਼ਨ, ਸਰਬਜੀਤ ਕੁਮਾਰ, ਬਲਵੰਤ ਰਾਮ, ਹਰਦੇਵ ਲਾਲ, ਬਲਵੀਰ ਸਿੰਘ ਅਮਰੀਕਾ, ਕੁਲਵਿੰਦਰ ਸਿੰਘ ਕਨੇਡਾ, ਭੁਪਿੰਦਰ ਸਿੰਘ ਇੰਗਲੈਂਡ ਦਾ ਖਾਸ ਸਹਿਯੋਗ ਰਿਹਾ।