- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸਮੂਹਿਕ ਅਤੇ ਅਧਿਆਤਮਿਕ ਸਿੱਖਿਆ ਦੇ ਦ੍ਰਿਸ਼ਟੀਕੋਣ’ ’ਤੇ ਸੈਮੀਨਾਰ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਵਿਕਟੋਰੀਆ ਇੰਟਰਨੈਸ਼ਨਲ ਗਰੁੱਪ ਆਫ਼ ਸਕੂਲਜ਼ ਦੀਆਂ ਮੁਕੇਰੀਆਂ ਅਤੇ ਟਾਂਡਾ ਸ਼ਾਖਾਵਾਂ ਦੇ ਸਾਂਝੇ ਉਪਰਾਲੇ ਤਹਿਤ ‘ਸਮੂਹਿਕ ਅਤੇ ਅਧਿਆਤਮਿਕ ਸਿੱਖਿਆ ਦਾ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੇ ਡਾਇਰੈਕਟਰ ਪ੍ਰੋ. ਜੀਐੱਸ ਮੁਲਤਾਨੀ ਅਤੇ ਡਾਇਰੈਕਟਰ ਨੀਰੂ ਮੁਲਤਾਨੀ, ਮੁਕੇਰੀਆਂ ਸ਼ਾਖਾ ਦੀ ਪ੍ਰਿੰਸੀਪਲ ਅਰਚਨਾ ਸੂਦਨ ਅਤੇ ਟਾਂਡਾ ਸ਼ਾਖਾ ਦੀ ਪ੍ਰਿੰਸੀਪਲ ਪੂਜਾ ਪਟਿਆਲ ਦੇ ਮਾਰਗ ਦਰਸ਼ਨ ਹੇਠ ਕਰਵਾਇਆ ਗਿਆ। ਸੈਮੀਨਾਰ ਵਿੱਚ ਕੋਲਿਨਜ਼ ਪਬਲੀਕੇਸ਼ਨਜ਼ ਵੱਲੋਂ ਸਰੋਤ ਵਿਅਕਤੀ ਵਜੋਂ ਪਹੁੰਚੀ ਵਿਸ਼ਾ ਮਾਹਿਰ ਅੰਜਲੀ ਗੁਪਤਾ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੇ ਭਾਵਨਾਤਮਕ, ਸਮਾਜਿਕ, ਨੈਤਿਕ ਅਤੇ ਅਧਿਆਤਮਿਕ ਵਿਕਾਸ ਨੂੰ ਵੀ ਯਕੀਨੀ ਬਣਾਉਣਾ ਹੈ। ਸੈਮੀਨਾਰ ਦੌਰਾਨ ਵੱਖ-ਵੱਖ ਗਤੀਵਿਧੀਆਂ ਅਤੇ ਸੰਵਾਦਾਤਮਕ ਚਰਚਾਵਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਦੋਵੇਂ ਸ਼ਾਖਾਵਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੇ ਅਖੀਰ ਵਿੱਚ ਦੋਵੇਂ ਸ਼ਾਖਾਵਾਂ ਦੀਆਂ ਪ੍ਰਿੰਸੀਪਲਾਂ ਨੇ ਅੰਜਲੀ ਗੁਪਤਾ ਦਾ ਧੰਨਵਾਦ ਕੀਤਾ। ਇਸ ਮੌਕੇ ਕੋਲਿਨਜ਼ ਪਬਲੀਕੇਸ਼ਨਜ਼ ਦੇ ਕਰਨ ਨੂੰ ਸਹਿਯੋਗ ਲਈ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।