- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਆਗੂਆਂ ਵੱਲੋਂ ਵਰਿੰਦਰ ਸਿੰਘ ਬਾਜਵਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਵਰਿੰਦਰ ਸਿੰਘ ਬਾਜਵਾ, ਜਿਨ੍ਹਾਂ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਗਿਆ ਹੈ। ਜਿਸ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਵਰਿੰਦਰ ਸਿੰਘ ਬਾਜਵਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ, ਨਿਰਮਲ ਸਿੰਘ ਭੀਲੋਵਾਲ, ਸੁਰਿੰਦਰਪਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪਰਮਜੀਤ ਸਿੰਘ ਭੀਲੋਵਾਲ, ਗੁਰਚਰਨ ਸਿੰਘ ਸਰਪੰਚ ਬੋਹਣ, ਓਂਕਾਰ ਸਿੰਘ ਬਿਹਾਲਾ, ਰਸ਼ਪਾਲ ਸਿੰਘ ਸੰਧੂ, ਰਣਜੋਧ ਸਿੰਘ ਸੀਣਾਂ, ਸਤਪਾਲ ਸਿੰਘ ਸਸੋਲੀ, ਮੋਹਨ ਸਿੰਘ ਚੱਬੇਵਾਲ, ਸਤਨਾਮ ਸਿੰਘ ਬੰਟੀ ਚੱਗਰਾਂ, ਨੰਬਰਦਾਰ ਰਣਵੀਰ ਸਿੰਘ ਸਰਕਲ ਪ੍ਰਧਾਨ, ਸਰਪੰਚ ਅਵਤਾਰ ਸਿੰਘ ਸਸੋਲੀ, ਅਵਤਾਰ ਸਿੰਘ ਕਪੂਰ, ਰਾਜ ਸਿੰਘ ਬਡਲਾ, ਮਝੈਲ ਸਿੰਘ ਹਰਮੋਏ, ਤੇਜਿੰਦਰ ਸਿੰਘ ਸੋਢੀ, ਰਘਬੀਰ ਸਿੰਘ ਹਰਮੋਏ ਖੇੜਾ, ਨੰਬਰਦਾਰ ਧਰਮਿੰਦਰ ਸਿੰਘ ਖੇੜਾ, ਤਰਲੋਚਨ ਸਿੰਘ ਬੰਗਾ, ਗੁਰਚਰਨ ਸਿੰਘ ਧਨੋਤਾ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਜੌੜ, ਰਘਵੀਰ ਸਿੰਘ ਠੱਕਰਵਾਲ ਸਮੇਤ ਹੋਰ ਵੀ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵਰਿੰਦਰ ਸਿੰਘ ਬਾਜਵਾ ਇਕ ਇਮਾਨਦਾਰ ਤੇ ਮਿਹਨਤੀ ਅਕਾਲੀ ਆਗੂ ਸਨ, ਜਿਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਪਰਿਵਾਰ ਨੂੰ ਬਲਕਿ ਸਮੁੱਚੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਰਿੰਦਰ ਸਿੰਘ ਬਾਜਵਾ ਟਕਸਾਲੀ ਅਕਾਲੀ ਆਗੂ ਸਨ, ਜਿਨ੍ਹਾਂ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਅਤੇ ਪਾਰਟੀ ਦੇ ਵਿਸਥਾਰ ਲਈ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।