- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਸੁਰੱਖਿਆ ਖੇਤਰ ਸੰਬੰਧੀ ਵਰਕਸ਼ਾਪ ਕਰਵਾਈ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਆਈਟੀ ਕਲੱਬ ਵੱਲੋਂ ਫਾਇਰਵਾਲ ਤੋਂ ਅੱਗੇ : ਸਾਈਬਰ ਸੁਰੱਖਿਆ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਦੀ ਖੋਜ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਇਸ ਖੇਤਰ ਵਿੱਚ ਮੌਜੂਦ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ। ਵਰਕਸ਼ਾਪ ਵਿੱਚ ਥ੍ਰੈਡ ਸਕਿਓਰਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡਿਜ਼ੀਟਲ ਯੁੱਗ ਵਿੱਚ ਵੱਧ ਰਹੇ ਸਾਈਬਰ ਖ਼ਤਰਿਆਂ, ਹੈਕਿੰਗ, ਨਿੱਜੀ ਅਤੇ ਸੰਸਥਾਗਤ ਡਾਟਾ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਦਸਮੇਸ਼ ਗਰਲਜ਼ ਕਾਲਜ ਅਤੇ ਥ੍ਰੈਡ ਸਿਕਿਊਰਿਟੀ ਵਿਚਕਾਰ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ ਗਏ। ਵਰਕਸ਼ਾਪ ਦੀ ਸਫ਼ਲਤਾ ਵਿੱਚ ਵਿਭਾਗ ਮੁੱਖੀ ਪ੍ਰੋ. ਪੂਜਾ ਸਮੇਤ ਪ੍ਰੋ. ਸ਼ਿਵਾਨੀ, ਨੇਹਾ, ਵਿਧੂ ਅਤੇ ਪਰਮਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਬੰਧਕੀ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਮੈਂਬਰਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਤਕਨੀਕੀ ਗਿਆਨ ਅਤੇ ਕਿੱਤਾਮੁਖੀ ਹੁਨਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।