- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰ ਲੱਖ ਦਾਤਾ ਅਤੇ ਗੁੱਗਾ ਜਾਹਰਾ ਪੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੰਧਾਲਾ ਜੱਟਾ ਵਿਖੇ ਬਾਬਾ ਬਾਲਕ ਨਾਥ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਲੱਖੀ ਦੀ ਅਗਵਾਈ ਵਿੱਚ ਪੀਰ ਬਾਬਾ ਲੱਖ ਦਾਤਾ ਅਤੇ ਗੁੱਗਾ ਜਾਹਰਾ ਪੀਰ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਛਿੰਝ ਦੇ ਅਖਾੜੇ ਵਿੱਚ ਪੰਜਾਬ ਭਰ ’ਚੋਂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਇਸ ਛਿੰਝ ਕੁਸ਼ਤੀ ਦੀ ਆਰੰਭਤਾ ਪੰਚਾਇਤ ਅਤੇ ਬਾਬਾ ਕਸ਼ਮੀਰ ਸਿੰਘ ਲੱਖੀ ਵੱਲੋਂ ਕਰਵਾਈ ਗਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਟਾਂਡਾ ਦੇ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ ਵੀ ਹਾਜ਼ਰ ਸਨ।
ਛਿੰਝ ਮੁਕਾਬਲਿਆਂ ਵਿੱਚ ਪਹਿਲਵਾਨ ਕਪੂਰਥਲਾ ਨੇ ਵੱਡੀ ਕੁਸ਼ਤੀ ’ਚ ਜਿੱਤ ਹਾਸਲ ਕਰਦੇ ਹੋਏ ਗੁਰਜ ਪ੍ਰਾਪਤ ਕੀਤੀ ਅਤੇ ਮਨੀ ਪਹਿਲਵਾਨ ਕਾਂਜਲੀ ਨੇ ਛੋਟੀ ਕੁਸ਼ਤੀ ਵਿੱਚ ਜਿੱਤ ਹਾਸਲ ਕੀਤੀ ਜਦਕਿ ਮਨੀ ਪਹਿਲਵਾਨ ਨੇ ਕੰਗਣ ’ਤੇ ਜਿਤ ਹਾਸਲ ਕੀਤੀ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਿਹਾ ਕਿ ਛਿੰਝ ਮੇਲੇ ਕੁਸ਼ਤੀ ਦੇ ਅਖਾੜੇ ਹਰੇਕ ਪਿੰਡਾਂ ਵਿਚ ਹੋਣੇ ਚਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਕੁਸ਼ਤੀਆਂ ਬਾਰੇ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਲੱਕੀ, ਅੰਮਿ੍ਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬਿਸਨ ਸਿੰਘ ਪ੍ਬੰਧਕ ਕਮੇਟੀ, ਊਧਮ ਸਿੰਘ ਪਹਿਲਵਾਨ, ਸੋਨੀ ਪਹਿਲਵਾਨ, ਪੰਚ ਬਲਦੇਵ ਸਿੰਘ, ਪੰਚ ਤਰਸੇਮ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।