- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰਾਜਾ ਨੇ ਕੀਤਾ ਸੀਵਰੇਜ ਕੰਮਾਂ ਦਾ ਉਦਘਾਟਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਵਾਰਡ ਨੰਬਰ 4 ਦੇ ਮੁਹੱਲਾ ਲੱਕੀ ਨਗਰ ਨੇੜੇ ਸ਼ਿਮਲਾ ਪਹਾੜੀ ਰੋਡ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰੀਕਿਸ਼ਨ ਸੈਣੀ, ਕੌਂਸਲਰ ਪ੍ਰਵੀਨ ਖੰਨਾ, ਕੌਂਸਲਰ ਹਰਮੀਤ ਵੜੈਚ, ਆਪ ਆਗੂ ਅਨਿਲ ਗੋਰਾ, ਆਪ ਆਗੂ ਗੁਰਮੀਤ ਬਿੱਟੂ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਲੱਕੀ ਕਾਲੋਨੀ ਵਾਸੀਆਂ ਦੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਨਵੇਂ ਸੀਵਰੇਜ ਪਾਉਣ ਸਬੰਧੀ ਮੰਗ ਕੀਤੀ ਜਾ ਰਹੀ ਸੀ। ਇਸ ਕਾਲੋਨੀ ਦੇ ਕਰੀਬ 7 ਲੱਖ 50 ਹਜ਼ਾਰ ਦੀ ਗ੍ਰਾਂਟ ਰਾਸ਼ੀ ਨਾਲ ਹੋਣ ਵਾਲੇ ਸੀਵਰੇਜ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ, ਜੋ ਇਹ ਸੀਵਰੇਜ ਕੰਮ ਬਹੁਤ ਜਲਦੀ ਮੁਕੰਮਲ ਕਰ ਦਿੱਤੇ ਜਾਣਗੇ। ਟਾਂਡਾ ਸ਼ਹਿਰ ਦੇ ਸਮੂਹ ਵਾਰਡ ਵਿਚ ਪਿਛਲੇ ਲੰਮੇ ਸਮੇਂ ਤੋ ਲਟਕ ਰਹੇ ਵਿਕਾਸ ਕਾਰਜ ਧੜੱਲੇ ਨਾਲ ਕਰਵਾਏ ਜਾ ਰਹੇ ਹਨ। ਟਾਂਡਾ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਮੁਹੱਲਾ ਵਾਸੀਆ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦਾ ਸੀਵਰੇਜ ਕੰਮਾਂ ਦਾ ਉਦਘਾਟਨ ਲਈ ਧੰਨਵਾਦ ਕੀਤਾ।