- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਸ਼ਾਤ ਬਹਿਲ ਸਰਬਸੰਮਤੀ ਨਾਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਵਾਈਸ ਪ੍ਰਧਾਨ ਚੁਣੇ ਗਏ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਨਗਰ ਕੌਂਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਅਤੇ ਵਾਈਸ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਐੱਸਡੀਐੱਮ ਟਾਂਡਾ-ਕਮ-ਚੋਣ ਕਨਵੀਨਰ ਲਵਪ੍ਰੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਸ ਚੋਣ ਸਮਾਗਮ ਵਿੱਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ 2 ਤੋਂ ਕੌਂਸਲਰ ਦਿਸ਼ਾਤ ਬਹਿਲ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਅਤੇ ਵਾਰਡ ਨੰਬਰ 7 ਤੋਂ ਕੌਂਸਲਰ ਮੋਨਿਕਾ ਗੁਪਤਾ ਨੂੰ ਵਾਈਸ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ 11 ਦੇ ਕੌਂਸਲਰ ਸ਼ੌਂਕੀ ਕਲਿਆਣ ਵੱਲੋਂ ਦਿਸ਼ਾਤ ਬਹਿਲ ਦੇ ਨਾਮ ਦੀ ਤਜਵੀਜ਼ ਰੱਖੀ ਗਈ, ਜਿਸ ਦੀ ਤਾਈਦ ਵਾਰਡ ਨੰਬਰ 6 ਦੀ ਕੌਂਸਲਰ ਸੋਨੀਆ ਕੌਂਡਲ ਨੇ ਕੀਤੀ। ਇਸੇ ਤਰ੍ਹਾਂ ਵਾਈਸ ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ 9 ਦੀ ਕੌਂਸਲਰ ਚੌਧਰੀ ਪਰਮਜੀਤ ਕੌਰ ਵੱਲੋਂ ਮੋਨਿਕਾ ਗੁਪਤਾ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਵਾਰਡ ਨੰਬਰ 5 ਦੀ ਕੌਂਸਲਰ ਮੋਨਿਕਾ ਉੱਪਲ ਨੇ ਕੀਤੀ। ਚੋਣ ਉਪਰੰਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਦਿਸ਼ਾਤ ਬਹਿਲ ਅਤੇ ਮੋਨਿਕਾ ਗੁਪਤਾ ਨੇ ਸਾਰੇ ਕੌਂਸਲਰਾਂ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਬਾਜਵਾ, ਐੱਸਐੱਚਓ ਪਰਮਿੰਦਰ ਸਿੰਘ ਧੂਤ, ਲਖਵੀਰ ਸਿੰਘ ਲੱਕੀ, ਕੌਂਸਲਰ ਚੌਧਰੀ ਪਰਮਜੀਤ ਕੌਰ, ਸੋਨੀਆ ਕੌਂਡਲ, ਰਛਪਾਲ ਸਿੰਘ, ਪੰਕਜ ਸਿੱਧੂ, ਸ਼ੌਂਕੀ ਕਲਿਆਣ, ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਟੋਨੀ, ਆਕਸ਼ੀ ਬਹਿਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।