- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਨੂ ਠਾਕੁਰ ਬਣੇ ਰਾਜਪੂਤ ਕਲਿਆਣ ਬੋਰਡ ਦੇ ਯੂਥ ਪ੍ਰਧਾਨ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਰਾਜਪੂਤ ਭਲਾਈ ਬੋਰਡ ਪੰਜਾਬ ਦੀ ਇੱਕ ਅਹਿਮ ਮੀਟਿੰਗ ਮੁਕੇਰੀਆਂ ਵਿਖੇ ਕਰਵਾਈ ਗਈ। ਮੀਟਿੰਗ ਵਿੱਚ ਰਾਜਪੂਤ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਠਾਕੁਰ ਬੈਨੀ ਮਨਹਾਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਰਾਜਪੂਤ ਭਲਾਈ ਬੋਰਡ ਦਾ ਵਿਸਥਾਰ ਕਰਦਿਆਂ ਭਾਨੂ ਠਾਕੁਰ ਨੂੰ ਬਲਾਕ ਮੁਕੇਰੀਆਂ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸਟੂਡੈਂਟ ਵਿੰਗ ਦਾ ਵੀ ਗਠਨ ਕੀਤਾ ਗਿਆ। ਐੱਸਪੀਐੱਨ ਕਾਲਜ ਵਿੱਚ ਗੱਬੂ ਸਿੰਘ ਨੂੰ ਸਟੂਡੈਂਟ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਅਮਨ ਮਨਹਾਸ, ਨੰਨੂ ਠਾਕੁਰ ਅਤੇ ਅੰਸ਼ੂ ਠਾਕੁਰ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵ-ਨਿਯੁਕਤ ਅਹੁੱਦੇਦਾਰਾਂ ਨੇ ਸੰਗਠਨ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਸੂਬਾ ਵਾਈਸ ਚੇਅਰਮੈਨ ਠਾਕੁਰ ਬੈਨੀ ਮਨਹਾਸ ਨੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਰਾਜਪੂਤ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਸੰਗਠਿਤ ਕਰਕੇ ਉਨ੍ਹਾਂ ਨੂੰ ਸਮਾਜ ਸੇਵਾ, ਸਿੱਖਿਆ ਅਤੇ ਸਮਾਜਿਕ ਉੱਨਤੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਮੌਕੇ ਵਿੱਕੀ ਪਹਿਲਵਾਨ, ਭੋਲਾ ਪਹਿਲਵਾਨ, ਨਵਾਬ ਪਹਿਲਵਾਨ, ਦਿਲਵਾਗ ਬਾਜਵਾ, ਵਿਸ਼ਾਲ ਠਾਕੁਰ, ਲਵ ਚੀਮਾ ਅਤੇ ਜੱਸੀ ਬੈਨੀਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।