- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੁਰੀਕਾ ਵਿੱਚ ਸਲਾਨਾ ਛਿੰਝ ਮੇਲਾ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਪੁਰੀਕਾ ਵਿੱਚ ਜੈ ਬਾਬਾ ਸ਼ਾਹ ਜਮਾਲ ਕਮੇਟੀ ਵੱਲੋਂ ਸਾਲਾਨਾ ਛਿੰਝ ਮੇਲੇ ਦਾ ਸ਼ਾਨਦਾਰ ਕਰਵਾਇਆ ਗਿਆ। ਮੇਲੇ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਅਖਾੜੇ ਵਿੱਚ ਆਪਣੀ ਖੇਡ ਕਲਾ ਜੌਹਰ ਵਿਖਾ ਕੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਕੁਸ਼ਤੀ ਮੁਕਾਬਲੇ ਦੇਖਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਖੇਡ ਪ੍ਰੇਮੀ ਪੁੱਜੇ ਹੋਏ ਸਨ। ਮੁਕਾਬਲਿਆਂ ਦੌਰਾਨ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਸਾਗਰ ਗੁਰਦਾਸਪੁਰ ਅਤੇ ਆਕਾਸ਼ ਪਠਾਨਕੋਟ ਦਰਮਿਆਨ ਹੋਇਆ, ਜਿਸ ਵਿੱਚ ਸਾਗਰ ਗੁਰਦਾਸਪੁਰ ਜੇਤੂ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਜੈ ਕੌਸ਼ਲ ਸੇਠੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਅਤੇ ਪਿੰਡ ਵਾਸੀਆਂ ਨੂੰ ਸਾਲਾਨਾ ਛਿੰਝ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ। ਅਜੈ ਕੌਸ਼ਲ ਸੇਠੂ ਨੇ ਛਿੰਝ ਕਮੇਟੀ ਨੂੰ 21 ਹਜ਼ਾਰ ਰੁਪਏ ਦੀ ਨਕਦ ਸਹਿਯੋਗੀ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਸਰਪੰਚ ਰਵੀ ਕੁਮਾਰ ਮਨਹਾਸ, ਰਾਮ ਸਿੰਘ ਰਾਮਾ, ਨੰਬਰਦਾਰ ਪ੍ਰਸ਼ੋਤਮ ਸਿੰਘ, ਸਰਪੰਚ ਵਿਕਾਸ ਮਨਹਾਸ, ਕੁਲਦੀਪ ਰਾਜ ਕਾਲਾ, ਰਣਜੀਤ ਸਿੰਘ ਕਾਲਾ, ਮਦਨ ਲਾਲ ਨਾਂਗਲੂ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਸੁਭਾਸ਼ ਸਿੰਘ ਫੌਜੀ, ਰਾਜੂ ਪਹਿਲਵਾਨ ਅਤੇ ਹੋਰ ਹਾਜ਼ਰ ਸਨ।