- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਸਟੋਰ ’ਤੇ ਔਰਤ ਦਾ ਪਰਸ ਹੋਇਆ ਚੋਰੀ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਕਸਬਾ ਹਰਿਆਣਾ ਵਿੱਖੇ ਕੱਲ ਇੱਕ ਮੈਡੀਕਲ ਸਟੋਰ ’ਤੇ ਬੱਚੇ ਦੀ ਦਵਾਈ ਲੈਣ ਆਈਆਂ ਔਰਤਾਂ ਦਾ ਪਰਸ ਕਾਊਂਟਰ ਤੋਂ ਚੁੱਕ ਕੇ ਇਕ ਬੱਚਾ ਰਫੂ ਚੱਕਰ ਹੋ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਨੰਗਲ ਈਸ਼ਰ ਦੀ ਪੰਚ ਇੰਦਰਜੀਤ ਕੌਰ ਅਤੇ ਮਨਪ੍ਰੀਤ ਕੌਰ ਕਸਬਾ ਹਰਿਆਣਾ ਵਿੱਖੇ ਆਪਣੇ ਛੋਟੇ ਬੱਚੇ ਦੀ ਦਵਾਈ ਮੈਡੀਕਲ ਸਟੋਰ ’ਤੇ ਲੈ ਰਹੀਆਂ ਸਨ। ਉਨ੍ਹਾਂ ਵੱਲੋਂ ਆਪਣੇ ਮੋਬਾਈਲ, ਸਕੂਟੀ ਦੀ ਚਾਬੀ ਅਤੇ ਪਰਸ ਦੁਕਾਨ ਦੇ ਕਾਊਂਟਰ ਤੇ ਰੱਖੇ ਹੋਏ ਸੀ। ਉਸੇ ਸਮੇਂ ਇੱਕ ਛੋਟਾ ਬੱਚਾ ਜਿਸ ਨੇ ਹੱਥ ’ਚ ਇੱਕ ਲਿਫਾਫਾ ਫੜਿਆ ਹੋਇਆ ਸੀ, ਨੇੜੇ ਆ ਕੇ ਖੜ੍ਹਾ ਹੋ ਗਿਆ ਅਤੇ ਜਦੋਂ ਉਕਤ ਔਰਤਾਂ ਦੁਕਾਨਦਾਰ ਨਾਲ ਗੱਲਬਾਤ ਕਰ ਰਹੀਆਂ ਸੀ ਤਾਂ ਬੜੀ ਹੀ ਚਲਾਕੀ ਨਾਲ ਉਕਤ ਸ਼ਾਤਿਰ ਬੱਚੇ ਨੇ ਪਰਸ ’ਤੇ ਆਪਣਾ ਲਿਫਾਫਾ ਰੱਖ ਕੇ ਪਰਸ ਚੁੱਕ ਕੇ ਚਕਮਾ ਦੇ ਕੇ ਮੌਕੇ ਤੋਂ ਰਫੂ ਚੱਕਰ ਹੋ ਗਿਆ, ਜਦੋਂ ਔਰਤਾਂ ਦਵਾਈ ਦੇ ਪੈਸੇ ਦੇਣ ਲੱਗੀਆਂ ਤਾਂ ਪਰਸ ਗਾਇਬ ਸੀ। ਘਟਨਾ ਬਾਰੇ ਥਾਣਾ ਹਰਿਆਣਾ ਦੇ ਐੱਸਐੱਚਓ ਗੁਰਬਚਨ ਸਿੰਘ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪੁੱਛਗਿੱਛ ਕੀਤੀ ਤਾਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ’ਚ ਚੋਰ ਚੋਰੀ ਕਰਦਾ ਸਾਫ ਨਜ਼ਰ ਆ ਰਿਹਾ ਸੀ। ਪੁਲਿਸ ਵੱਲੋਂ ਉਕਤ ਚੋਰ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਸ਼ਿਕਾਰ ਹੋਈਆਂ ਔਰਤਾਂ ਨੇ ਦੱਸਿਆ ਕਿ ਪਰਸ ’ਚ ਕਰੀਬ 10 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਵਿਦੇਸ਼ ਦੇ ਜ਼ਰੂਰੀ ਦਸਤਾਵੇਜ਼ ਵੀ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਉਕਤ ਚੋਰ ਨੂੰ ਜਲਦੀ ਕਾਬੂ ਕਰ ਕੇ ਉਨ੍ਹਾਂ ਦੇ ਦਸਤਾਵੇਜ਼ ਦਿਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਐੱਚਓ ਹਰਿਆਣਾ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਤੋਂ ਉਕਤ ਬੱਚੇ ਦੀ ਪਛਾਣ ਕਰ ਕੇ ਉਸ ਦੀ ਭਾਲ ’ਚ ਪੁਲਿਸ ਲੱਗੀ ਹੋਈ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।