- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਤਾਰਪੁਰ ਛਿੰਝ ਮੇਲਾ ਮੱਲ ਸ਼ਾਨਵੀਰ ਕੁਹਾਲੀ ਨੇ ਜਿਤਿਆ

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਪੀਰ ਦੰਗਲ ਤੇ ਸਪੋਰਟਸ ਕਮੇਟੀ ਦਾਤਾਰਪੁਰ ਵੱਲੋਂ ਦੋ ਦਿਨਾਂ ਸੱਭਿਆਚਾਰਕ ਛਿੰਝ ਮੇਲਾ ਕਰਵਾਇਆ। ਜਿੱਥੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਮਹੰਤ ਰਮੇਸ਼ ਦਾਸ ਮਹਾਰਾਜ, ਭਾਜਪਾ ਦੇ ਸੀਨੀਅਰ ਆਗੂ ਰਘੁਨਾਥ ਰਾਣਾ ਤੇ ਹਲਕਾ ਵਿਧਾਇਕ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ ਸ਼ਖ਼ਸੀਅਤ ਸ਼੍ਰੀ ਸ਼੍ਰੀ 1008 ਮਹੰਤ ਰਮੇਸ਼ ਦਾਸ ਸ਼ਾਸਤਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਰਹਿਤ ਜੀਵਨ ਬਤੀਤ ਕਰਨ ਤੇ ਦੇਸ਼ ਸੇਵਾ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਛਿੰਝ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ, ਉਪ ਪ੍ਰਧਾਨ ਸਰਦੀਪ ਸਿੰਘ, ਹੋਣਹਾਰ ਯੂਵਾ ਮਨੀਸ਼ ਕੁਮਾਰ ਤੇ ਸਮੂਹ ਕਮੇਟੀ ਨੇ ਪ੍ਰੰਪਰਾ ਅਨੁਸਾਰ 79ਵਾਂ ਦੋ ਦਿਨਾਂ ਲੱਖ ਦਾਤਾ ਪੀਰ ਨੂੰ ਸਮਰਪਿਤ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ (1 ਲੱਖ 20 ਹਜਾਰ ਰੁਪਏ) ਮੱਲ ਸ਼ਾਨਵੀਰ ਕੁਹਾਲੀ ਅਤੇ ਨਰਿੰਦਰ ਖੰਨਾ ਵਿਚਾਲੇ ਛਿੰਝ ਪ੍ਰੇਮੀਆਂ ਦੀ ਹਾਜ਼ਰੀ ’ਚ ਕੱਲ ਸ਼ਾਨਵੀਰ ਕੁਹਾਲੀ ਨੇ ਫਤਿਹ ਕੀਤੀ। ਦੂਜੀ ਮਾਲੀ ਦਾ ਘੋਲ (75 ਹਜ਼ਾਰ ਰੁਪਏ) ਜੱਸਾ ਫਗਵਾੜਾ ਤੇ ਭੋਲਾ ਅਟਾਰੀ ਵਿਚਾਲੇ ਹੋਇਆ, ਜਿਸ ਵਿਚ ਪਹਿਲਵਾਨ ਜੱਸਾ ਫਗਵਾੜਾ ਜੇਤੂ ਰਿਹਾ। ਮਾਸਟਰ ਨਰੇਸ਼ ਕੁਮਾਰ ਨੇ ਮੁੱਖ ਮਹਿਮਾਨਾਂ, ਦੇਸ਼-ਵਿਦੇਸ਼ ’ਚ ਵੱਸਦੇ ਸੱਜਣਾਂ ਵੱਲੋਂ ਛਿੰਝ ਕਮੇਟੀ ਨੂੰ ਵਿਸ਼ੇਸ਼ ਸਹਿਯੋਗ ਦੇਣ ਲਈ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਦਾ ਦਿਲ ਦੀਆਂ ਤੋਂ ਗਹਿਰਾਈਆਂ ਤੋਂ ਧੰਨਵਾਦ ਕੀਤਾ।