- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਾਹਿਬਪੁਰ ਵਿਖੇ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿੰਡ ਮੁਸਾਹਿਬਪੁਰ ਵਿੱਚ ਛਿੰਝ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਰਾਕੇਸ਼ ਮਨਹਾਸ ਦੀ ਪ੍ਰਧਾਨਗੀ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਪੁੱਜੇ ਨਾਮਵਰ ਪਹਿਲਵਾਨਾਂ ਨੇ ਅਖਾੜੇ ਵਿੱਚ ਆਪਣੀ ਖੇਡ ਕਲਾ ਦੇ ਜੌਹਰ ਵਿਖਾਏ। ਕੁਸ਼ਤੀਆਂ ਦੇਖਣ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲੋਕ ਪੁੱਜੇ। ਛਿੰਝ ਮੇਲੇ ਦਾ ਮੁੱਖ ਆਕਰਸ਼ਣ ਰੁਮਾਲੀ ਦੀ ਕੁਸ਼ਤੀ ਰਹੀ, ਜਿਸ ਵਿੱਚ ਨਾਮਵਰ ਪਹਿਲਵਾਨ ਹਰਸ਼ ਵਰਧਨ ਅਤੇ ਉਮੇਸ਼ ਮਥੁਰਾ ਆਹਮੋ-ਸਾਹਮਣੇ ਹੋਏ। ਦੋਵਾਂ ਵਿਚਕਾਰ ਲੰਬੇ ਸਮੇਂ ਤੱਕ ਫਸਵਾਂ ਮੁਕਾਬਲਾ ਚੱਲਿਆ। ਦੋਵਾਂ ਪਹਿਲਵਾਨਾਂ ਨੇ ਇੱਕ-ਦੂਜੇ ’ਤੇ ਕਈ ਮਜ਼ਬੂਤ ਦਾਅ ਅਜ਼ਮਾਏ, ਪਰ ਕੋਈ ਵੀ ਜਿੱਤ ਹਾਸਲ ਨਾ ਕਰ ਸਕਿਆ। ਆਖ਼ਰਕਾਰ ਇਹ ਰੋਮਾਂਚਕ ਕੁਸ਼ਤੀ ਬਰਾਬਰੀ ’ਤੇ ਸਮਾਪਤ ਹੋਈ। ਇਸ ਮੌਕੇ ਮਾਲੀ ਦੀ ਕੁਸ਼ਤੀ ਸ਼ੁਰੂ ਕਰਵਾਉਂਦਿਆਂ ਸੀਨੀਅਰ ਭਾਜਪਾ ਆਗੂ ਤੇ ਜਲੰਧਰ ਦੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਰਵਾਇਤੀ ਕੁਸ਼ਤੀ ਪੰਜਾਬ ਦੀ ਮਾਣਮੱਤੀ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਮੇਲੇ ਦੇ ਸਫ਼ਲ ਆਯੋਜਨ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਸਰਬਜੋਤ ਸਿੰਘ ਸਾਬੀ, ਸੰਗਰਾਮ ਸਿੰਘ, ਸਚਿਨ ਸਮਿਆਲ, ਤਰਸੇਮ ਮਨਹਾਸ, ਮੰਗਲੇਸ਼ ਕੁਮਾਰ ਜੱਜ, ਸਾਬਕਾ ਸਰਪੰਚ ਰਾਕੇਸ਼ ਮਨਹਾਸ, ਨਰਿੰਦਰ ਸਿੰਘ ਮੱਲ੍ਹੀ, ਮਦਨ ਨਾਂਗਲੂ, ਐਕਸੀਅਨ ਰਾਜੀਵ ਠਾਕੁਰ, ਅਰਿਦਮਨ ਮਨਹਾਸ, ਸਰਪੰਚ ਦਰਸ਼ਨ ਸਿੰਘ, ਸਰਪੰਚ ਰੌਕੀ ਸ਼ਰਮਾ, ਨੰਬਰਦਾਰ ਓਂਕਾਰ ਸਿੰਘ ਅਤੇ ਹੋਰ ਹਾਜ਼ਰ ਸਨ।