- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਲਜ ਟਾਂਡਾ ਚ ਮਨਾਇਆ ਵਿਸ਼ਵ ਸਾਖਰਤਾ ਦਿਵਸ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਗਿਆਨੀ ਕਰਤਾਰ ਸਿੰਘ ਮੈਮੋਰੀਅਲ ਗੌਰਮਿੰਟ ਕਾਲਜ ਟਾਂਡਾ ਵਿਖੇ ਵਿਸ਼ਵ ਸਾਖਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਦੀ ਅਗਵਾਈ ਵਿੱਚ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀਆਂ ਦੁਆਰਾ ਭਾਸ਼ਣ, ਕਵਿਤਾ, ਸਕਿਟ, ਅਤੇ ਹੋਰ ਰਚਨਾਤਮਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਨ੍ਹਾਂ ਸਰਗਰਮੀਆਂ ਦਾ ਉਦੇਸ਼ ਸਮਾਜ ਵਿੱਚ ਸਾਖਰਤਾ ਅਤੇ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਨ੍ਹਾਂ ਸਰਗਰਮੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੀਏ ਭਾਗ ਦੂਜਾ ਦੇ ਵਿਦਿਆਰਥੀਆਂ ਵਿਧੀਕਾ ਭਾਟੀਆ, ਭੁਪਿੰਦਰ ਕੌਰ, ਭਾਰਤੀ, ਅਰਸ਼ਦੀਪ ਸੈਣੀ, ਰਮਨਜੋਤ, ਵੰਸ਼ ਮੱਟੂ ਨੂੰ ਸਕਿਟ ਲਈ ਜਦਕਿ ਸੁਖਮਨਪ੍ਰੀਤ ਕੌਰ ਨੂੰ ਵਧੀਆ ਮੰਚ ਸੰਚਾਲਨ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਲਿਟਰੇਰੀ ਸੰਗਠਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿੱਚ ਪ੍ਰੋ. ਵਿਜੇ ਪਾਲ ਸਿੰਘ, ਸੁਸ਼ੀਲ ਕੁਮਾਰ, ਡਾ. ਮਨੀਸ਼ ਕੁਮਾਰ, ਮਨਮੋਹਨ ਸਿੰਘ, ਗੁਰਦੇਵ ਸਿੰਘ, ਰਮਨਦੀਪ ਸਿੰਘ, ਸੁਖਵੀਰ ਸਿੰਘ, ਪ੍ਰਿਆ, ਸਿਮੀ, ਨਵਨੀਤ ਕੌਰ, ਸ਼ਿਫਾਲੀ ਵਾਲੀਆ, ਗੌਰਵ ਬੇਦੀ, ਰਮਨਪ੍ਰੀਤ ਸਿੰਘ, ਮਲਕੀਤ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਲਜ ਦੇ ਵਿਦਿਆਰਥੀ ਮੌਜੂਦ ਸਨ।