ਸਰਿਆਲਾ ਮੋੜ ਤੋਂ ਹਟਾਇਆ ਕੂੜੇ ਦਾ ਢੇਰ, ਪ੍ਰਸ਼ਾਸਨ ਨੇ ਕਰਵਾਈ ਸਫ਼ਾਈ ਸਰਿਆਲਾ ਮੋੜ ਤੋਂ ਹਟਾਇਆ ਗਿਆ ਕੂੜੇ ਦਾ ਢੇਰ, ਪ੍ਰਸ਼ਾਸਨ ਨੇ ਕਰਵਾਈ ਸਫ਼ਾਈ
Publish Date: Wed, 09 Sep 2026 06:38 PM (IST)
Updated Date: Wed, 09 Sep 2026 06:40 PM (IST)
- ਖ਼ਬਰ ਦਾ ਅਸਰ ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪੰਜਾਬੀ ਜਾਗਰਣ ਵਿੱਚ ਪ੍ਰਕਾਸ਼ਿਤ ਖ਼ਬਰ ਦਾ ਇੱਕ ਵਾਰ ਫਿਰ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਸਰਿਆਲਾ ਮੋੜ ਤੇ ਲੱਗੇ ਕੂੜੇ ਦੇ ਢੇਰਾਂ ਸਬੰਧੀ ਕੁੱਝ ਦਿਨ ਪਹਿਲਾਂ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ। ਖ਼ਬਰ ਛਪਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਕਾਰਵਾਈ ਕਰਦਿਆਂ ਮੌਕੇ ਤੋਂ ਸਾਰਾ ਕੂੜਾ ਚੁੱਕਵਾ ਕੇ ਇਲਾਕੇ ਨੂੰ ਪੂਰੀ ਤਰ੍ਹਾਂ ਸਾਫ਼ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਸਰਿਆਲਾ ਮੋੜ ਤੇ ਕੂੜੇ ਦਾ ਢੇਰ ਲੱਗਿਆ ਹੋਣ ਕਾਰਨ ਇਲਾਕਾ ਵਾਸੀਆਂ ਅਤੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਬੱਦਬੂ ਅਤੇ ਗੰਦਗੀ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬੀ ਜਾਗਰਣ ਨੇ ਆਮ ਲੋਕਾਂ ਦੀ ਇਸ ਸਮੱਸਿਆ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਪ੍ਰਮੁੱਖਤਾ ਨਾਲ ਛਾਪਿਆ ਸੀ। ਖ਼ਬਰ ਦਾ ਸੰਗਿਆਨ ਲੈਂਦੇ ਹੋਏ ਪ੍ਰਸ਼ਾਸਨ ਨੇ ਸਫ਼ਾਈ ਟੀਮ ਭੇਜ ਕੇ ਸਾਰਾ ਕੂੜਾ ਚੁੱਕਵਾਇਆ ਅਤੇ ਉੱਥੇ ਮਿੱਟੀ ਦਾ ਢੇਰ ਲਵਾ ਕੇ ਜਗ੍ਹਾ ਨੂੰ ਸਮਤਲ ਕਰ ਦਿੱਤਾ, ਜਿਸ ਨਾਲ ਸਰਿਆਲਾ ਮੋੜ ਪੂਰੀ ਤਰ੍ਹਾਂ ਕੂੜਾ-ਮੁਕਤ ਹੋ ਗਿਆ। ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਤੁਰੰਤ ਕਾਰਵਾਈ ਤੋਂ ਬਾਅਦ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਸਥਾਨਕ ਲੋਕਾਂ ਨੇ ਪੰਜਾਬੀ ਜਾਗਰਣ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਖ਼ਬਾਰ ਨੇ ਲੋਕ ਹਿੱਤ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਕੇ ਸਮੱਸਿਆ ਦਾ ਪੱਕਾ ਹੱਲ ਕਰਵਾਇਆ ਹੈ।