- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਤਾਜੇਵਾਲ ਵਿਖੇ ਸਾਲਾਨਾ ਛਿੰਝ ਮੇਲਾ 19 ਸਤੰਬਰ ਨੂੰ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਪਿੰਡ ਤਾਜੇਵਾਲ ਵਿਖੇ ਸਾਲਾਨਾ ਛਿੰਝ ਮੇਲਾ 19 ਸਤੰਬਰ ਨੂੰ ਸ਼ਾਮ 3 ਵਜੇ ਉਤਸ਼ਾਹਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਦੀ ਸਰਪੰਚ ਦਲਜੀਤ ਕੌਰ ਅਤੇ ਸੰਤ ਪਵਨ ਕੁਮਾਰ ਤਾਜੇਵਾਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਮਨਜੀਤ ਦਾਸ ਬਿਛੋਈ, ਸੰਤ ਮਹਾਵੀਰ ਸਿੰਘ ਤਾਜੇਵਾਲ, ਭਗਤ ਹਰਬੰਸ ਲਾਲ ਜੰਡੋਲੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਸੋਨੂ ਸਰਪੰਚ ਸਾਰੰਗਵਾਲ, ਉਸਤਾਦ ਚੰਦ ਭਲਵਾਨ ਅਖਾੜਾ ਚੱਬੇਵਾਲ, ਫੌਜੀ ਜਸਵੀਰ ਸਿੰਘ ਸੋਨਾ, ਸੁਰਿੰਦਰ ਸਿੰਘ ਸਰਪੰਚ ਗੋਹਗੜੋ, ਚਰਨਜੀਤ ਸਿੰਘ ਬੰਟੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਡਾ. ਇਸ਼ਾਕ ਕੁਮਾਰ ਵਿਧਾਇਕ ਹਲਕਾ ਚੱਬੇਵਾਲ ਬਤੌਰ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਸ਼ਿਰਕਤ ਕਰਨਗੇ। ਗਿਆਨੀ ਜਸਪਾਲ ਸਿੰਘ ਸਮੇਤ ਸਮੁੱਚੇ ਪੰਚਾਇਤ ਮੈਂਬਰ ਅਤੇ ਸਮੂਹ ਨਗਰ ਵਾਸੀ ਇਸ ਛਿੰਝ ਮੇਲੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਇਸ ਮੌਕੇ ਸੰਨੀ ਸੋਨਾ ਅਖਾੜਾ ਚੱਬੇਵਾਲ, ਮਨੋਜ ਮਲ ਮਜਾਰਾ, ਸੰਦੀਪ ਜਾਡਲਾ, ਅਲੀ ਅਖਾੜਾ ਚਬੇਵਾਲ, ਪੀਕੇ ਹੁਸ਼ਿਆਰਪੁਰ, ਨਸੀਬ ਰਾਮਪੁਰ, ਹਰਸ਼ ਭਾਰਟਾ ਅਖਾੜਾ ਚੱਬੇਵਾਲ, ਸੇਠੀ ਮਹਿਲਾਂਵਾਲਾ ਸਮੇਤ ਨਾਮਵਰ ਭਲਵਾਨ ਇਸ ਮੇਲੇ ਵਿੱਚ ਹਿੱਸਾ ਲੈਣਗੇ।