- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਨੂ ਦਿੱਲੀ ਨੇ ਪੁਸ਼ਪਿੰਦਰ ਆਲਮਗੀਰ ਨੂੰ ਹਰਾ ਕੇ ਬੁਲਟ ਮੋਟਰਸਾਈਕਲ ’ਤੇ ਕੀਤਾ ਕਬਜ਼ਾ

ਸਤਨਾਮ ਲੋਈ, ਪੰਜਾਬੀ ਜਾਗਰਣ
ਮਾਹਿਲਪੁਰ : ਮਾਹਿਲਪੁਰ ਛਿੰਝ ਕਮੇਟੀ ਭੁੰਨੋ ਵੱਲੋਂ ਬਾਬਾ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਿਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ 150 ਦੇ ਕਰੀਬ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਵਿਧਾਇਕ ਡਾ. ਇਸ਼ਾਕ ਕੁਮਾਰ ਚੱਬੇਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਦਾ ਮੁਕਾਬਲਾ ਮੋਨੂੰ ਦਿੱਲੀ ਅਤੇ ਪੁਸ਼ਪਿੰਦਰ ਆਲਮਗੀਰ ਵਿਚਕਾਰ ਹੋਇਆ, ਜਿਸ ਵਿੱਚ ਦੋਵੇਂ ਪਹਿਲਵਾਨ ਨਿਰਧਾਰਤ ਸਮੇਂ ਵਿੱਚ ਇੱਕ-ਦੂਸਰੇ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਅਖੀਰ ਕਮੇਟੀ ਦੇ ਫੈਸਲੇ ਮੁਤਾਬਕ ਮੋਨੂ ਦਿੱਲੀ ਨੇ ਪੁਸ਼ਪਿੰਦਰ ਆਲਮਗੀਰ ਨੂੰ ਪੁਆਇੰਟ ਦੇ ਆਧਾਰ ’ਤੇ ਹਰਾ ਕੇ ਬੁਲਟ ਮੋਟਰਸਾਈਕਲ ’ਤੇ ਕਬਜ਼ਾ ਕੀਤਾ।
ਦੂਜੇ ਨੰਬਰ ਦੀ 51,000 ਰੁਪਏ ਇਨਾਮ ਦੀ ਕੁਸ਼ਤੀ ਦਾ ਮੁਕਾਬਲਾ ਪੰਮਾ ਡੇਰਾ ਬਾਬਾ ਨਾਨਕ ਗਨੀ ਚੱਬੇਵਾਲ ਵਿਚਕਾਰ ਹੋਇਆ। ਜਿਸ ਵਿੱਚ ਵੀ ਦੋਵੇਂ ਪਹਿਲਵਾਨ ਇੱਕ-ਦੂਜੇ ਨੂੰ ਹਰਾਉਣ ਵਿੱਚ ਸਫਲ ਨਹੀਂ ਹੋ ਸਕੇ। ਅਖੀਰ ਕਮੇਟੀ ਵੱਲੋਂ ਇਸ ਮੁਕਾਬਲੇ ਨੂੰ ਬਰਾਬਰ ਕਰਾਰ ਦਿੱਤਾ ਗਿਆ। ਤੀਸਰੇ ਨੰਬਰ ਦੀ ਕੁਸ਼ਤੀ ਮੁਕਾਬਲਾ ਚੱਬੇਵਾਲ ਅਤੇ ਸਨੀ ਰਾਮੇਵਾਲ ਵਿਚਕਾਰ ਹੋਇਆ। ਜਿਸ ਵਿੱਚ ਪਹਿਲਵਾਨ ਰਜਾ਼ਕ ਚੱਬੇਵਾਲ ਨੇ ਪੁਆਇੰਟ ਦੇ ਆਧਾਰ ’ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਰਪੰਚ ਦਲਜੀਤ ਸਿੰਘ, ਕੈਪਟਨ ਰੇਸ਼ਮ ਚੰਦ, ਨੰਬਰਦਾਰ ਕਰਨੈਲ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਰਵਿੰਦਰ ਸਿੰਘ ਪੰਚ, ਹਰਜਿੰਦਰ ਪਾਲ ਪੰਚ, ਮਹਿੰਦਰ ਸਿੰਘ ਪੰਚ, ਬਲਵਿੰਦਰ ਕੌਰ ਪੰਚ, ਨੀਤੂ ਬਾਲਾ ਪੰਚ, ਰਾਜ ਰਾਣੀ ਪੰਚ, ਦਵਿੰਦਰ ਸਿੰਘ ਸਮਤੀ ਮੈਂਬਰ, ਠੇਕੇਦਾਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਪਿੰਦਾ ਸੋਨਾਲੀਕਾ ਸਮੇਤ ਭਾਰੀ ਗਿਣਤੀ ਵਿੱਚ ਆਸ-ਪਾਸ ਪਿੰਡਾਂ ਦੇ ਸਰਪੰਚ ਪੰਚ ਅਤੇ ਕੁਸ਼ਤੀ ਪ੍ਰੇਮੀ ਆਦਿ ਹਾਜ਼ਰ ਸਨ।