ਹਲਦੀ ਘਾਟੀ ਦੀ ਪਵਿੱਤਰ ਮਿੱਟੀ ਦਾ ਮੁਕੇਰੀਆਂ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ ਹਲਦੀ ਘਾਟੀ ਦੀ ਪਵਿੱਤਰ ਮਿੱਟੀ ਦਾ ਮੁਕੇਰੀਆਂ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ
Publish Date: Wed, 09 Sep 2026 03:33 PM (IST)
Updated Date: Wed, 09 Sep 2026 03:34 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਆਗਾਮੀ 3 ਅਕਤੂਬਰ ਨੂੰ ਮੁਕੇਰੀਆਂ ਵਿਖੇ ਕਰਵਾਏ ਜਾ ਰਹੇ ‘ਹਲਦੀ ਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਸਮਾਗਮ ਦੇ ਸਬੰਧ ਵਿੱਚ ਰਾਜਸਥਾਨ ਦੀ ਇਤਿਹਾਸਕ ਹਲਦੀ ਘਾਟੀ ਤੋਂ ਲਿਆਂਦੀ ਪਵਿੱਤਰ ਮਿੱਟੀ ਦੇ ਕਲਸ਼ ਦਾ ਮੁਕੇਰੀਆਂ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਪੰਡੋਰੀ ਸਥਿਤ ਸ਼ਿਵ ਮੰਦਰ ਤੋਂ ਮਿੱਟੀ ਦੇ ਕਲਸ਼ ਨੂੰ ਲੈ ਕੇ ਸਵੈਮਾਣ ਸੰਕਲਪ ਯਾਤਰਾ ਕੱਢੀ ਗਈ, ਜੋ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਕਾਠਗੜ੍ਹ ਮੰਦਰ ਵਿਖੇ ਪੁੱਜੀ। ਸੰਕਲਪ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਰਸਤੇ ਵਿੱਚ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਵੱਲੋਂ ਥਾਂ-ਥਾਂ ਫੁੱਲਾਂ ਦੀ ਵਰਖਾ ਕਰ ਕੇ ਮਿੱਟੀ ਦੇ ਕਲਸ਼ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਮਿਤ ਡਡਵਾਲ, ਸੰਗਰਾਮ ਸਿੰਘ, ਸਚਿਨ ਸਮਿਆਲ ਅਤੇ ਵਿਕਾਸ ਮਨਕੋਟੀਆ ਆਦਿ ਨੇ ਕਿਹਾ ਕਿ 3 ਅਕਤੂਬਰ ਨੂੰ ਹੋਣ ਵਾਲਾ ਸਮਾਗਮ ਨੌਜਵਾਨਾਂ ਨੂੰ ਦੇਸ਼ ਦੇ ਮਾਣਮੱਤੇ ਇਤਿਹਾਸ ਅਤੇ ਵੀਰ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਵੱਲ ਅਹਿਮ ਉਪਰਾਲਾ ਹੈ। ਹਲਦੀ ਘਾਟੀ ਦੀ ਮਿੱਟੀ ਰਾਹੀਂ ਲੋਕਾਂ ਨੂੰ ਦੇਸ਼ਭਗਤੀ, ਬਹਾਦਰੀ ਅਤੇ ਸਵੈਮਾਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਕਾਠਗੜ੍ਹ ਮੰਦਰ ਪੁੱਜਣ ’ਤੇ ਕਲਸ਼ ਦੀ ਵਿਧੀਵਤ ਪੂਜਾ ਕੀਤੀ ਗਈ। ਇਸ ਉਪਰੰਤ ਮਿੱਟੀ ਦਾ ਕਲਸ਼ ਮਾਨਸਰ ਮੰਦਰ ਵਿਖੇ ਰੱਖਿਆ ਗਿਆ। ਹਾਜ਼ਰ ਲੋਕਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਸੰਕਲਪ ਲਿਆ। ਇਸ ਮੌਕੇ ਠਾਕੁਰ ਸੁਲੱਖਣ ਸਿੰਘ ਜੱਗੀ, ਪ੍ਰਦੀਪ ਕਟੋਚ, ਐਡਵੋਕੇਟ ਸਰਬਜੀਤ ਸਿੰਘ, ਕਪਿਲ ਠਾਕੁਰ, ਸ਼ਮਸ਼ੇਰ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਤੇਜਿੰਦਰ ਰਾਣਾ, ਸੁਖਦੇਵ ਸਿੰਘ ਮਾਖਾ, ਮਲਕੀਤ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ ਸਹੋੜਾ, ਅਸ਼ਵਨੀ ਕੁਮਾਰ ਸਾਬਕਾ ਸਰਪੰਚ, ਠਾਕੁਰ ਕੰਵਲਜੀਤ ਸਿੰਘ, ਵਿਨੋਦ ਮਨਹਾਸ, ਸ਼ਾਂਤੀ ਸਵਰੂਪ, ਸਰਪੰਚ ਰਣਜੀਤ ਸਿੰਘ ਕਾਲਾ, ਸਰਪੰਚ ਬਲਦੇਵ ਸਿੰਘ, ਅਸ਼ਟਮ ਮਨਹਾਸ ਅਤੇ ਹੋਰ ਹਾਜ਼ਰ ਸਨ।