- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਬਾਬਾ ਗੁੱਗਾ ਜ਼ਾਹਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਛਿੰਝ ਮੇਲਾ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਦਰਬਾਰ ਬਾਬਾ ਗੁੱਗਾ ਜ਼ਾਹਰ ਪੀਰ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ ਛਿੰਝ ਮੇਲਾ ਬਾਬਾ ਅਸ਼ਨੀ ਕੁਮਾਰ ਦੀ ਛਤਰ-ਛਾਇਆ ਹੇਠ ਬੜੀ ਧੂਮਧਾਮ ਅਤੇ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਦਰਸ਼ਕਾਂ ਨਾਲ ਭਰੇ ਛਿੰਝ ਮੈਦਾਨ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਨਜੀਤ ਸਿੰਘ ਮੱਖਣ, ਗੁਰਵਿੰਦਰ ਸਿੰਘ ਅਤੇ ਭੀਸ਼ਮ ਚੋਪੜਾ ਨੇ ਦੱਸਿਆ ਕਿ ਮੁੱਖ ਮੁਕਾਬਲਿਆਂ ਵਿੱਚ ਵੱਡੀ ਰੁਮਾਲੀ-ਕੰਗਣ ਦੀ ਕੁਸ਼ਤੀ ਵਿੱਚ ਪਹਿਲਵਾਨ ਅਜੇ ਕੈਥਲ ਨੇ ਪੱਲੀ ਘੁਮਾਣ ਨੂੰ ਹਰਾ ਕੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ। ਦੂਜੀ ਛੋਟੀ ਰੁਮਾਲੀ-ਗੁਰਜ਼ ਦੀ ਕੁਸ਼ਤੀ ਵਿੱਚ ਜਸਕਰਨ ਸਿੰਘ ਨੇ ਬਾਜਵਾ ਨੂੰ ਅਤੇ ਤੀਜੀ ਅਟੈਚੀ ਦੀ ਕੁਸ਼ਤੀ ਵਿੱਚ ਹਰਨੇਕ ਹਰਿਆਣਾ ਨੇ ਸਤੀਸ਼ ਨੂੰ ਹਰਾਇਆ। ਛਿੰਝ ਮੇਲੇ ਦੀ ਸ਼ੁਰੂਆਤ ਬਾਬਾ ਅਸ਼ਨੀ ਕੁਮਾਰ ਨੇ ਧਾਰਮਿਕ ਰਸਮਾਂ ਤੋਂ ਬਾਅਦ ਕੀਤੀ। ਇਸ ਮੌਕੇ ਕਮੇਟੀ ਮੈਂਬਰ ਰਾਮ ਦਿਆਲ, ਪਰਮਜੀਤ ਸੋਨੂੰ ਜਲੰਧਰ, ਰਵਿੰਦਰ ਬੱਬੂ ਤਾਜਪੁਰੀ, ਸ਼ਾਦੀ ਲਾਲ ਸੈਣੀ, ਵਿੰਦਰ ਇਟਲੀ, ਚਰਨਜੀਤ ਸਿੰਘ ਚੰਨੀ, ਬਲਵੀਰ ਸਿੰਘ ਰੈਫ਼ਰੀ, ਸਰਪੰਚ ਕਰਮ ਸਿੰਘ ਤਾਜਪੁਰ, ਸੋਨੂੰ ਇਟਲੀ ਅਤੇ ਹੋਰਾਂ ਨੇ ਮੇਲੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।