- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਸਿੰਗ ਕਾਲਜ ਅਤੇ ਸਿਵਲ ਹਸਪਤਾਲ ਵਲੋਂ ਏਡਜ਼ ਜਾਗਰੂਕਤਾ ਕੈਂਪ ਲਗਾਇਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਇਨਸੈਂਟੀਫਾਈਡ ਕੰਪੇਨ ਤਹਿਤ ਸਿਵਲ ਹਸਪਤਾਲ ਟਾਂਡਾ ਅਤੇ ਜੀਆਰਡੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਟਾਂਡਾ ਸ਼ਹਿਰ ਵਿਖੇ ਏਡਜ਼ ਜਾਗਰੂਕਤਾ ਰੈਲੀ ਕੀਤੀ ਗਈ। ਇਸ ਮੌਕੇ ਜੀਆਰਡੀ ਸਿੱਖਿਆ ਸੰਸਥਾਵਾਂ ਦੀ ਚੇਅਰਪਰਸਨ ਪ੍ਰਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਬਿਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ, ਪ੍ਰਿੰਸੀਪਲ ਰੇਨੂ ਬਾਲਾ, ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ, ਸਿਵਲ ਹਸਪਤਾਲ ਟਾਂਡਾ ਵੱਲੋਂ ਆਈਸੀਟੀਸੀ ਕੌਂਸਲਰ ਮਨਜੀਤ ਕੌਰ, ਰਜਨੀ, ਸ਼ਾਨ ਐੱਨਜੀਓ ਵੱਲੋਂ ਨੀਰਜ ਆਦਿ ਦੀ ਦੇਖ-ਰੇਖ ਵਿੱਚ ਕੱਢੀ ਗਈ ਏਡਸ ਕੰਟਰੋਲ ਜਾਗਰੂਕਤਾ ਰੈਲੀ ਜੀਆਰਡੀ ਨਰਸਿੰਗ ਕਾਲਜ ਟਾਂਡਾ ਤੋਂ ਸ਼ੁਰੂ ਹੋ ਕੇ ਟਾਂਡਾ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚੋਂ ਹੋ ਕੇ ਸਿਵਲ ਹਸਪਤਾਲ ਟਾਂਡਾ ਵਿਖੇ ਸਮਾਪਤ ਹੋਈ। ਬੁਲਾਰਿਆਂ ਨੇ ਦੱਸਿਆ ਕਿ ਏਡਜ਼ ਲਾਇਲਾਜ ਅਤੇ ਭਿਆਨਕ ਬਿਮਾਰੀ ਹੈ, ਇਸ ਤੋਂ ਬਚਾਅ ਲਈ ਸਾਨੂੰ ਸਮੇਂ-ਸਮੇਂ ਸਿਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਦਲਜਿੰਦਰ ਕੌਰ, ਲਵਲੀ ਸੈਣੀ ,ਮਨਪ੍ਰੀਤ ਕੌਰ, ਲਖਵਿੰਦਰ ਕੌਰ, ਜਸਪ੍ਰੀਤ ਕੌਰ, ਤਰੁਨਦੀਪ ਕੌਰ, ਸੁਖਪ੍ਰੀਤ ਕੌਰ ਤੋਂ ਇਲਾਵਾ ਨਰਸਿੰਗ ਕਾਲਜ ਦਾ ਹੋਰ ਸਟਾਫ ਵੀ ਹਾਜ਼ਰ ਸਨ।